ਸ਼ੇਰ ਆਇਆ, ਸ਼ੇਰ ਆਇਆ

0
315

ਊਨਾ : ਅਸੰਬਲੀ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 17 ਦਿਨਾਂ ਵਿਚ ਹਿਮਾਚਲ ਦਾ ਵੀਰਵਾਰ ਤੀਜਾ ਗੇੜਾ ਮਾਰਿਆ। ਊਨਾ ’ਚ ਭੀੜ ਵਿਚ ਪਹੁੰਚਦਿਆਂ ਨੇ ਨਾਅਰੇ ਲਾਏਜੈ ਸ੍ਰੀਰਾਮ ਅਤੇ ਦੇਖੋ-ਦੇਖੋ ਕੌਨ ਆਯਾ, ਸ਼ੇਰ ਆਯਾ ਸ਼ੇਰ ਆਯਾ। ਮੋਦੀ ਚੰਬਾ ਵੀ ਗਏ। ਦੋਹੀਂ ਥਾਈਂ ਉਨ੍ਹਾ ਰੈਲੀਆਂ ਨੂੰ ਸੰਬੋਧਨ ਕਰਦਿਆਂ ਡਬਲ ਇੰਜਣ (ਕੇਂਦਰ ਤੇ ਹਿਮਾਚਲ) ਸਰਕਾਰ ਦੀਆਂ ਪ੍ਰਾਪਤੀਆਂ ਦੀ ਖੂਬ ਚਰਚਾ ਕੀਤੀ।
ਚੰਬਾ ਵਿਚ ਮੋਦੀ ਨੇ ਕਿਹਾਦੋ ਦਿਨ ਪਹਿਲਾਂ ਮੈਂ ਮਹਾਂਕਾਲ ਦੀ ਸ਼ਰਨ ਵਿਚ ਸੀ ਤੇ ਅੱਜ ਮਣੀ ਮਹੇਸ਼ ਦੀ ਸ਼ਰਨ ਵਿਚ ਹਾਂ। ਅਸੀਂ ਇਸ ਕਹਾਵਤ ਨੂੰ ਬਦਲ ਦਿੱਤਾ ਹੈ ਕਿ ਪਹਾੜ ਦਾ ਪਾਣੀ ਤੇ ਜਵਾਨੀ ਇੱਥੋਂ ਦੇ ਕੰਮ ਨਹੀਂ ਆਉਦੀ। ਅੱਜ ਪਾਣੀ ਵੀ ਤੇ ਜਵਾਨੀ ਵੀ ਕੰਮ ਆ ਰਹੀ ਹੈ। ਮੋਦੀ ਨੇ ਚੰਬਾ ਵਿਚ ਰਿਮੋਟ ਨਾਲ 180 ਮੈਗਾਵਾਟ ਦੇ ਬਜੋਲੀ ਪਣ ਬਿਜਲੀ ਪ੍ਰੋਜੈਕਟ ਨੂੰ ਲੋਕਾਂ ਨੂੰ ਸੌਂਪਿਆ, ਜਦਕਿ ਸਾਢੇ 30 ਮੈਗਾਵਾਟ ਦੇ ਤਿੰਨ ਪਣ ਬਿਜਲੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾ ਕਿਹਾ ਕਿ ਹਿਮਾਚਲ ਦੇ ਲੋਕ ਸਰਕਾਰ ਬਦਲਣ ਦਾ ਇਤਿਹਾਸ ਬਦਲ ਕੇ ਭਾਜਪਾ ਨੂੰ ਹੀ ਮੁੜ ਸੱਤਾ ਵਿਚ ਲਿਆਉਣਗੇ। ਪ੍ਰਧਾਨ ਮੰਤਰੀ ਨੇ ਊਨਾ ਵਿਚ ਵੰਦੇ ਭਾਰਤ ਟਰੇਨ ਨੂੰ ਹਰੀ ਝੰਡੀ ਦਿਖਾਈ। ਇਹ ਹਿਮਾਚਲ ਦੇ ਅੰਬ ਅੰਦੌਰਾ ਤੇ ਨਵੀਂ ਦਿੱਲੀ ਵਿਚਾਲੇ ਚੱਲੇਗੀ ਤੇ 412 ਕਿੱਲੋਮੀਟਰ ਦਾ ਸਫਰ ਕਰੀਬ ਸਾਢੇ ਪੰਜ ਘੰਟਿਆਂ ਵਿਚ ਪੂਰਾ ਕਰੇਗੀ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 15 ਅਕਤੂਬਰ ਨੂੰ ਸਿਰਮੌਰ ਦਾ ਦੌਰਾ ਕਰਨਾ ਹੈ। ਜੇ ਪ੍ਰਧਾਨ ਮੰਤਰੀ ਦਾ 16 ਅਕਤੂਬਰ ਦਾ ਧਰਮਸ਼ਾਲਾ ਦਾ ਸਰਕਾਰੀ ਦੌਰਾ ਤੈਅ ਹੁੰਦਾ ਹੈ ਤਾਂ ਚੋਣ ਜ਼ਾਬਤਾ ਉਸ ਤੋਂ ਬਾਅਦ ਹੀ ਲੱਗਣ ਦੀ ਸੰਭਾਵਨਾ ਹੈ। 2017 ਦੀਆਂ ਚੋਣਾਂ ਵਿਚ 12 ਅਕਤੂਬਰ ਨੂੰ ਚੋਣ ਜ਼ਾਬਤਾ ਲੱਗ ਗਿਆ ਸੀ।

LEAVE A REPLY

Please enter your comment!
Please enter your name here