ਗੱਠਜੋੜ ਦੀ ਚਰਚਾ ਹਵਾਈ ਗੱਲਾਂ : ਮਨਪ੍ਰੀਤ ਇਆਲੀ

0
12

ਲੁਧਿਆਣਾ : ਕਿਸੇ ਵੀ ਮੁੱਖ ਧਾਰਾ ਦੀ ਸਿਆਸੀ ਪਾਰਟੀ ਨਾਲ ਗਠਜੋੜ ਕਰਨ ਦੀਆਂ ਅਫ਼ਵਾਹਾਂ ਅਤੇ ਅਟਕਲਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ‘ਵਾਰਿਸ ਪੰਜਾਬ ਦੇ’ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਨਾਲ ਵੀ ਸਮਝੌਤੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾ ਕਿਹਾ ਕਿ ਹੋਰਨਾਂ ਪਾਰਟੀਆਂ ਨਾਲ ਹੱਥ ਮਿਲਾਉਣ ਦੀਆਂ ਚਰਚਾਵਾਂ ਮਹਿਜ਼ ਹਵਾਈ ਗੱਲਾਂ ਹਨ, ਜਦੋਂ ਕਿ ‘ਵਾਰਿਸ ਪੰਜਾਬ ਦੇ’ ਇੱਕ ‘ਪੰਥਕ ਧਿਰ’ ਹੈ ਜੋ ਹਮੇਸ਼ਾ ‘ਸੰਗਤ’ ਦੇ ਫ਼ੈਸਲੇ ਅਨੁਸਾਰ ਹੀ ਅੱਗੇ ਵਧੇਗੀ। ਇਨ੍ਹਾਂ ਚਰਚਾਵਾਂ ਬਾਰੇ ਪੁੱਛੇ ਜਾਣ ‘ਤੇ ਕਿ ‘ਵਾਰਿਸ ਪੰਜਾਬ ਦੇ’ ਜਾਂ ਇਆਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਮਿਲ ਕੇ ਚੋਣਾਂ ਲੜ ਸਕਦੇ ਹਨ, ਇਆਲੀ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਪਾਰਟੀ ਨੂੰ ਪਿੰਡਾਂ ਵਿੱਚੋਂ ਇੱਕ ਵੀ ਵੋਟ ਨਹੀਂ ਮਿਲੇਗੀ। ਉਨ੍ਹਾ ਕਿਹਾ, “ਸਾਡੀ ਸਭ ਤੋਂ ਵੱਡੀ ਤਾਕਤ ਪਿੰਡਾਂ ਦੀ ਆਬਾਦੀ ਅਤੇ ਦਿਹਾਤੀ ਨੌਜਵਾਨ ਹਨ, ਜੋ ਭਾਈ ਅੰਮ੍ਰਿਤਪਾਲ ਸਿੰਘ ਦੀ ਸੋਚ ਨਾਲ ਜੁੜੇ ਹੋਏ ਹਨ।”