ਖੁਦ ਨੂੰ ਵਧੀਆ ਮਹਿਸੂਸ ਕਰਨਾ ਹੀ ਖ਼ੂਬਸੂਰਤੀ

0
10

ਚੰਡੀਗੜ੍ਹ : ਬੱਚੇ ਦੇ ਜਨਮ ਤੋਂ ਬਾਅਦ ਵਧੇ ਵਜ਼ਨ (ਪੋਸਟਮਾਰਟਮ ਵੇਟ) ਕਾਰਨ ਲਗਾਤਾਰ ਟਰੋਲਿੰਗ ਦਾ ਸਾਹਮਣਾ ਕਰ ਰਹੀ ਬੌਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਇੱਕ ਇੰਟਰਵਿਊ ਦੌਰਾਨ ਖ਼ੂਬਸੂਰਤ ਦਿਸਣ ਦੇ ਬਦਲਦੇ ਮਾਇਨਿਆਂ ‘ਤੇ ਆਪਣੀ ਰਾਏ ਸਾਂਝੀ ਕੀਤੀ ਹੈ। ਸੋਸ਼ਲ ਮੀਡੀਆ ‘ਤੇ ਹੋ ਰਹੀ ਭਾਰੀ ਟਰੋਲਿੰਗ ਦੇ ਵਿਚਾਲੇ ਕੈਟਰੀਨਾ ਨੇ ਕਿਹਾ, “ਮਾਡਲਿੰਗ ਅਤੇ ਐਕਟਿੰਗ ਦੇ ਸ਼ੁਰੂਆਤੀ ਦਿਨਾਂ ਨਾਲੋਂ ਹੁਣ ਮੇਰੀ ਸੋਚ ਵਿੱਚ ਬਹੁਤ ਬਦਲਾਅ ਆਇਆ ਹੈ। ਉਦੋਂ ਖ਼ੂਬਸੂਰਤੀ ਦੇ ਕੁਝ ਖ਼ਾਸ ਪੈਮਾਨੇ ਤੈਅ ਸਨ, ਪਰ ਹੁਣ ਮੇਰੇ ਲਈ ਸਭ ਤੋਂ ਵਧੀਆ ਦਿਸਣ ਦਾ ਮਤਲਬ ਹੈ ਖ਼ੁਦ ਨੂੰ ਅੰਦਰੋਂ ਬਿਹਤਰ ਮਹਿਸੂਸ ਕਰਨਾ।””ਅਦਾਕਾਰਾ ਨੇ ਅੱਗੇ ਦੱਸਿਆ ਕਿ ਸਹੀ ਖੁਰਾਕ, ਸਰੀਰ ਦੀ ਸੋਜਸ਼ ਨੂੰ ਕੰਟਰੋਲ ‘ਚ ਰੱਖਣਾ, ਸਰਗਰਮ ਰਹਿਣਾ, ਧਿਆਨ ਲਗਾਉਣਾ, ਸਵੇਰੇ ਫੋਨ ਤੋਂ ਦੂਰ ਰਹਿ ਕੇ ਕੁਦਰਤੀ ਧੁੱਪ ਲੈਂਦਿਆਂ ਦਿਨ ਦੀ ਸ਼ੁਰੂਆਤ ਕਰਨਾ, ਇਹ ਸਭ ਗੱਲਾਂ ਤੁਹਾਡੀ ਤੰਦਰੁਸਤੀ ਅਤੇ ਚਮੜੀ ਲਈ ਬਹੁਤ ਫ਼ਾਇਦੇਮੰਦ ਹੁੰਦੀਆਂ ਹਨ। ਜਦੋਂ ਤੁਸੀਂ ਅੰਦਰੋਂ ਸਿਹਤਮੰਦ ਮਹਿਸੂਸ ਕਰਦੇ ਹੋ, ਤਾਂ ਉਹ ਆਤਮਵਿਸ਼ਵਾਸ ਤੁਹਾਡੇ ਚਿਹਰੇ ‘ਤੇ ਆਪਣੇ-ਆਪ ਝਲਕਦਾ ਹੈ। ਕੈਟਰੀਨਾ ਕੈਫ ਨੇ 7 ਨਵੰਬਰ 2025 ਨੂੰ ਆਪਣੇ ਬੇਟੇ ‘ਵਿਹਾਨ’ ਨੂੰ ਜਨਮ ਦਿੱਤਾ ਸੀ। ਅਜੇ ਬੱਚੇ ਦੇ ਜਨਮ ਨੂੰ ਇੱਕ ਸਾਲ ਵੀ ਨਹੀਂ ਹੋਇਆ ਹੈ, ਪਰ ਸੋਸ਼ਲ ਮੀਡੀਆ ‘ਤੇ ਕੁਝ ਯੂਜ਼ਰਜ਼ ਵੱਲੋਂ ਉਨ੍ਹਾਂ ਦੀਆਂ ਪੁਰਾਣੀਆਂ ਅਤੇ ਮੌਜੂਦਾ ਤਸਵੀਰਾਂ ਦੀ ਤੁਲਨਾ ਕਰਕੇ ਘਟੀਆ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।