ਨਵੀਂ ਦਿੱਲੀ : ਭਾਰਤ ਦੀ ਸਭ ਤੋਂ ਵੱਡੀ ਨਿੱਜੀ ਬਾਲਣ ਪ੍ਰਚੂਨ ਵਿਕਰੇਤਾ ਨਾਇਰਾ ਐਨਰਜੀ ਨੇ ਪੈਟਰੋਲ ਦੀਆਂ ਕੀਮਤਾਂ ਵਿੱਚ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਤੁਰੰਤ ਵਾਧਾ ਕੀਤਾ ਹੈ | ਬਾਲਣ ਪ੍ਰਚੂਨ ਵਿਕਰੇਤਾਵਾਂ ਤੇ ਆਲਮੀ ਪੱਧਰ ‘ਤੇ ਉਚ ਊਰਜਾ ਕੀਮਤਾਂ ਕਾਰਨ ਬਣੇ ਨਵੇਂ ਦਬਾਅ ਦੇ ਵਿਚਕਾਰ ਇਹ ਤਾਜ਼ਾ ਵਾਧਾ ਕੀਤਾ ਗਿਆ ਹੈ | ਦੇਸ਼ ਭਰ ਵਿੱਚ 7,108 ਪੈਟਰੋਲ ਪੰਪਾਂ ਦਾ ਸੰਚਾਲਨ ਕਰਨ ਵਾਲੀ ਨਾਇਰਾ ਨੇ ਸਨਿੱਚਰਵਾਰ ਦੇ ਸ਼ੁਰੂਆਤੀ ਘੰਟਿਆਂ ਤੋਂ ਇਹ ਵਾਧਾ ਲਾਗੂ ਕਰ ਦਿੱਤਾ ਹੈ |
ਅਮਰੀਕਾ ‘ਚ ਮੰਦਰ ‘ਤੇ ਇੱਟਾਂ ਨਾਲ ਹਮਲਾ
ਵਾਸ਼ਿੰਗਟਨ, ਡੀ ਸੀ : ਸੰਯੁਕਤ ਰਾਜ ਅਮਰੀਕਾ ਵਿੱਚ ਇੱਕ ਮੰਦਰ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ | ਅਮਰੀਕੀ ਗੈਰ-ਮੁਨਾਫਾ ਸੰਸਥਾ, ਹਿੰਦੂ ਅਮਰੀਕੀ ਫਾਊਾਡੇਸ਼ਨ ਨੇ ਕਿਹਾ ਹੈ ਕਿ ਓਹਾਇਓ ਵਿੱਚ ਇੱਕ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਵਿੱਚ ਦੋਸ਼ੀਆਂ ਨੇ ਇਮਾਰਤ ‘ਤੇ ਇੱਟਾਂ ਸੁੱਟੀਆਂ ਅਤੇ ਕਾਫੀ ਨੁਕਸਾਨ ਪਹੁੰਚਾਇਆ | ਐੱਕਸ ‘ਤੇ ਇੱਕ ਪੋਸਟ ਵਿੱਚ ਘਟਨਾ ਦਾ ਵੇਰਵਾ ਦਿੰਦੇ ਹੋਏ ਹਿੰਦੂ ਅਮਰੀਕੀ ਫਾਊਾਡੇਸ਼ਨ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਓਹਾਇਓ ਵਿੱਚ ਹਿੰਦੂ ਮੰਦਰ ‘ਤੇ ਹਮਲਾ ਹੋਇਆ | ਦੁਪਹਿਰ 1:30 ਵਜੇ ਰਿਚਮੰਡ ਹਾਈਟਸ ਓਹਾਇਓ ਵਿੱਚ ਸਵਾਮੀਨਾਰਾਇਣ ਵਡਤਾਲ ਧਾਮ ਹਿੰਦੂ ਮੰਦਰ ‘ਤੇ ਹਮਲਾ ਕੀਤਾ ਗਿਆ, ਮੰਦਰ ‘ਤੇ ਇੱਟਾਂ ਸੁੱਟੀਆਂ, ਜਿਸ ਨਾਲ ਕਾਫ਼ੀ ਨੁਕਸਾਨ ਹੋਇਆ | ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਭਾਰਤੀ ਨਾਗਰਿਕਾਂ ਸਮੇਤ ਹੋਰ ਲੋਕ ਅਮਰੀਕਾ ਵਿੱਚ ਹਿੰਸਾ ਦਾ ਸਾਹਮਣਾ ਕਰ ਰਹੇ ਹਨ | ਸੰਸਥਾ ਨੇ ਕਿਹਾ ਕਿ ਇਸ ਸੰਬੰਧੀ ਵੀਡੀਓ ਉਪਲੱਬਧ ਹੈ ਅਤੇ ਅਧਿਕਾਰੀਆਂ ਵੱਲੋਂ ਇਸ ਦੀ ਸਮੀਖਿਆ ਕੀਤੀ ਜਾ ਰਹੀ ਹੈ |




