ਅਹਿਮਦਾਬਾਦ : ਗੁਜਰਾਤ ਹਾਈ ਕੋਰਟ ਨੇ ਮੋਰਬੀ ਪੁਲ ਹਾਦਸਾ ਤ੍ਰਾਸਦੀ ਦਾ ਖੁਦ ਹੀ ਨੋਟਿਸ ਲੈਂਦਿਆਂ ਸੂਬਾ ਸਰਕਾਰ ਤੇ ਸਥਾਨਕ ਅਥਾਰਟੀਜ਼ ਨੂੰ ਨੋਟਿਸ ਜਾਰੀ ਕਰਦੇ ਹੋਏ 14 ਨਵੰਬਰ ਤੱਕ ਸਟੇਟਸ ਰਿਪੋਰਟ ਮੰਗ ਲਈ ਹੈ | 30 ਅਕਤੂਬਰ ਨੂੰ ਵਾਪਰੇ ਹਾਦਸੇ ‘ਚ 135 ਲੋਕਾਂ ਦੀਆਂ ਜਾਨਾਂ ਚਲੇ ਗਈਆਂ ਸਨ | ਚੀਫ ਜਸਟਿਸ ਅਰਵਿੰਦ ਕੁਮਾਰ ਤੇ ਜਸਟਿਸ ਆਸ਼ੂਤੋਸ਼ ਸ਼ਾਸਤਰੀ ਦੀ ਡਵੀਜ਼ਨ ਬੈਂਚ ਨੇ ਸੂਬੇ ਦੇ ਮੁੱਖ ਸਕੱਤਰ, ਗ੍ਰਹਿ ਵਿਭਾਗ, ਮਿਉਂਸਪੈਲਿਟੀਆਂ ਦੇ ਕਮਿਸ਼ਨਰ, ਮੋਰਬੀ ਮਿਉਂਸਪੈਲਿਟੀ, ਜ਼ਿਲ੍ਹਾ ਕੁਲੈਕਟਰ ਤੇ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਨੋਟਿਸ ਜਾਰੀ ਕਰਦਿਆਂ ਅਗਲੀ ਸੁਣਵਾਈ 14 ਨਵੰਬਰ ਲਈ ਨਿਰਧਾਰਤ ਕੀਤੀ ਹੈ |




