ਭਾਜਪਾ ਡਬਲ ਇੰਜਣ ‘ਚ ਤੇਲ ਪਾਉਣਾ ਭੁੱਲੀ : ਪਿ੍ਅੰਕਾ

0
263

ਊਨਾ : ਕਾਂਗਰਸ ਆਗੂ ਪਿ੍ਅੰਕਾ ਗਾਂਧੀ ਨੇ ਕਿਹਾ ਕਿ ਭਾਜਪਾ ਦੀ ‘ਡਬਲ ਇੰਜਣ’ ਸਰਕਾਰ ਪਿਛਲੇ ਪੰਜ ਸਾਲਾਂ ਤੋਂ ਹਿਮਾਚਲ ‘ਚ ਹੈ, ਪਰ ਸ਼ਾਇਦ ਉਹ ਇੰਜਣ ‘ਚ ਤੇਲ ਪਾਉਣਾ ਭੁੱਲ ਗਏ | ਉਨ੍ਹਾ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਕਸਰ ਕੀਤੀ ਜਾਂਦੀ ਇਹ ਟਿੱਪਣੀ ਕਿ ਵਾਰ-ਵਾਰ ਦਵਾਈਆਂ ਬਦਲਣ ਨਾਲ ਰੋਗ ਦੇ ਇਲਾਜ ‘ਚ ਮਦਦ ਨਹੀਂ ਮਿਲਦੀ, ਦੇ ਹਵਾਲੇ ਨਾਲ ਕਿਹਾ ਕਿ ਲੋਕਾਂ ਨੂੰ ਦੱਸਿਆ ਜਾ ਰਿਹੈ ਕਿ ਉਹ ਬਿਮਾਰ ਹਨ ਤੇ ਪੁਰਾਣੀ ਦਵਾਈ ਲੈਣੀ ਜਾਰੀ ਰੱਖਣ | ਉਨ੍ਹਾ ਕਿਹਾ ਕਿ ਜੇ ਕਾਂਗਰਸ ਸੱਤਾ ‘ਚ ਆਈ ਤਾਂ ਪਹਿਲੀ ਕੈਬਨਿਟ ਮੀਟਿੰਗ ‘ਚ ਸੂਬੇ ਦੇ ਲੋਕਾਂ ਲਈ ਇਕ ਲੱਖ ਨੌਕਰੀਆਂ ਤੇ ਪੁਰਾਣੀ ਪੈਨਸ਼ਨ ਬਹਾਲੀ ਦੇ ਫੈਸਲਿਆਂ ਨੂੰ ਮਨਜ਼ੂਰੀ ਦੇਵੇਗੀ |

LEAVE A REPLY

Please enter your comment!
Please enter your name here