ਸਿਧਾਂਤ ਸੂਰਿਆਵੰਸ਼ੀ ਦਾ ਦੇਹਾਂਤ

0
276

ਚੰਡੀਗੜ੍ਹ : ਮਸ਼ਹੂਰ ਟੀ ਵੀ ਅਦਾਕਾਰ ਸਿਧਾਂਤ ਵੀਰ ਸੂਰਿਆਵੰਸ਼ੀ ਦਾ ਦਿਹਾਂਤ ਹੋ ਗਿਆ | ਦੱਸਿਆ ਜਾ ਰਿਹਾ ਹੈ ਕਿ 46 ਸਾਲਾ ਸਿਧਾਂਤ ਨੂੰ ਜਿਮ ‘ਚ ਵਰਕਆਊਟ ਕਰਦੇ ਸਮੇਂ ਦਿਲ ਦਾ ਦੌਰਾ ਪਿਆ | ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਦੀ ਟੀਮ ਨੇ ਕਰੀਬ 45 ਮਿੰਟ ਤੱਕ ਇਲਾਜ ਕੀਤਾ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ | ਸਿਧਾਂਤ ਕੁਸੁਮ, ਕਸੌਟੀ ਜ਼ਿੰਦਗੀ ਕੇ, ਕਿ੍ਸ਼ਨਾ-ਅਰਜੁਨ, ਜ਼ਮੀਨ ਸੇ ਆਸਮਾਨ ਤਕ, ਕੀ ਦਿਲ ਮੈਂ ਹੈ, ਗ੍ਰਹਿਸਥੀ ਵਰਗੇ ਕਈ ਟੀ ਵੀ ਸ਼ੋਅ ਦਾ ਹਿੱਸਾ ਰਿਹਾ ਹੈ | ਉਹ ਆਖਰੀ ਵਾਰ ਸ਼ੋਅ ‘ਜ਼ਿੱਦੀ ਦਿਲ ਮਾਨੇ ਨਾ’ ‘ਚ ਨਜ਼ਰ ਆਏ ਸਨ | ਸਿਧਾਂਤ ਇੱਕ ਫਿਟਨੈਸ ਫ੍ਰੀਕ ਸੀ, ਅਕਸਰ ਪ੍ਰਸੰਸਕਾਂ ਨੂੰ ਪ੍ਰੇਰਿਤ ਕਰਨ ਲਈ ਸੋਸ਼ਲ ਮੀਡੀਆ ‘ਤੇ ਆਪਣੇ ਵਰਕਆਊਟ ਵੀਡੀਓਜ਼ ਸ਼ੇਅਰ ਕਰਦਾ ਸੀ |

LEAVE A REPLY

Please enter your comment!
Please enter your name here