ਸ਼ਿਮਲਾ : ਮਨਾਲੀ, ਨਾਰਕੰਡਾ ਅਤੇ ਹਾਟੁੂ ਪੀਕ ‘ਚ ਸੋਮਵਾਰ ਮੌਸਮ ਦੀ ਪਹਿਲੀ ਬਰਫਬਾਰੀ ਹੋਈ | ਸੂਬੇ ਦੇ ਉਤਲੇ ਖੇਤਰਾਂ ਵਿਚ ਐਤਵਾਰ ਰਾਤ ਤੋਂ ਬਰਫਬਾਰੀ ਜਾਰੀ ਹੈ | ਕਿੰਨੌਰ ਦੇ ਕਲਪਾ ਅਤੇ ਲਾਹੌਲ ਦੇ ਕੇਲਾਂਗ ਵਿਚ ਵੀ ਪਹਾੜੀਆਂ ਚਿੱਟੀ ਚਾਦਰ ਹੇਠ ਢਕ ਗਈਆਂ ਹਨ | ਲਾਹੌਲ ਸਪਿਤੀ ‘ਚ ਹੋ ਰਹੀ ਭਾਰੀ ਬਰਫਬਾਰੀ ਕਾਰਨ ਰੋਹਤਾਂਗ ‘ਚ ਆਵਾਜਾਈ ਠੱਪ ਹੋ ਗਈ ਹੈ |
ਅਟਲ ਟਨਲ ਰੋਹਤਾਂਗ ਦੇ ਦੋਵੇਂ ਪਾਸੇ ਭਾਰੀ ਬਰਫਬਾਰੀ ਹੋ ਰਹੀ ਹੈ | ਮਨਾਲੀ-ਕੇਲਾਂਗ ਮਾਰਗ ਵੀ ਆਵਾਜਾਈ ਲਈ ਬੰਦ ਹੋ ਗਿਆ ਹੈ |





