ਮੋਦੀ ਵੱਲੋਂ ਯੂਕਰੇਨ ਵਿਵਾਦ ਦੇ ਕੂਟਨੀਤਕ ਹੱਲ ‘ਤੇ ਮੁੜ ਜ਼ੋਰ

0
230

ਬਾਲੀ (ਇੰਡੋਨੇਸ਼ੀਆ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਊਰਜਾ ਸਪਲਾਈ ‘ਤੇ ਕਿਸੇ ਤਰ੍ਹਾਂ ਦੀ ਪਾਬੰਦੀ ਨੂੰ ਉਤਸ਼ਾਹਤ ਨਾ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਸਥਿਰਤਾ ਯਕੀਨੀ ਬਣਾਉਣ ਦਾ ਸੱਦਾ ਦਿੰਦੇ ਹੋਏ ਕੂਟਨੀਤੀ ਰਾਹੀਂ ਯੂਕਰੇਨ ਵਿਵਾਦ ਨੂੰ ਹੱਲ ਕਰਨ ਦੀ ਅਪੀਲ ਕੀਤੀ ਹੈ | ਸਾਲਾਨਾ ਜੀ-20 ਸੰਮੇਲਨ ਦੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਜਲਵਾਯੂ ਪਰਿਵਰਤਨ, ਕੋਵਿਡ-19 ਮਹਾਂਮਾਰੀ ਅਤੇ ਯੂਕਰੇਨ ਸੰਕਟ ਕਾਰਨ ਪੈਦਾ ਹੋਈਆਂ ਕੌਮਾਂਤਰੀ ਚੁਣੌਤੀਆਂ ਨੇ ਦੁਨੀਆ ਨੂੰ ਤਬਾਹ ਕਰ ਦਿੱਤਾ ਹੈ ਅਤੇ ਦੁਨੀਆ ਗੰਭੀਰ ਆਰਥਕ ਸੰਕਟ ‘ਚ ਆ ਗਈ ਹੈ |

LEAVE A REPLY

Please enter your comment!
Please enter your name here