8,000,000,000

0
241

ਸੰਯੁਕਤ ਰਾਸ਼ਟਰ : ਪਿਛਲੇ 12 ਸਾਲਾਂ ‘ਚ ਇੱਕ ਅਰਬ ਦੇ ਵਾਧੇ ਤੋਂ ਬਾਅਦ ਮੰਗਲਵਾਰ ਵਿਸ਼ਵ ਦੀ ਆਬਾਦੀ 8 ਅਰਬ ਤੱਕ ਪਹੁੰਚ ਗਈ | ਇਸ ਦੇ ਨਾਲ ਹੀ ਭਾਰਤ ਅਗਲੇ ਸਾਲ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਵਜੋਂ ਚੀਨ ਨੂੰ ਪਛਾੜਨ ਦੇ ਕੰਢੇ ਹੈ | ਸੰਯੁਕਤ ਰਾਸ਼ਟਰ ਨੇ ਕਿਹਾ ਕਿ ਵਿਸ਼ਵਵਿਆਪੀ ਅੰਕੜਾ ਜਨਤਕ ਸਿਹਤ ‘ਚ ਵੱਡੇ ਸੁਧਾਰਾਂ ਨੂੰ ਦਰਸਾਉਂਦਾ ਹੈ, ਜਿਸ ਨਾਲ ਮੌਤ ਦੇ ਜੋਖਮ ਨੂੰ ਘਟਾਇਆ ਗਿਆ ਹੈ ਅਤੇ ਜੀਵਨ ਦੀ ਸੰਭਾਵਨਾ ਵਧੀ ਹੈ | ਸੰਯੁਕਤ ਰਾਸ਼ਟਰ ਆਬਾਦੀ ਫੰਡ ਨੇ ਟਵੀਟ ਕੀਤਾ—ਅੱਠ ਅਰਬ ਉਮੀਦਾਂ | ਅੱਠ ਅਰਬ ਸੁਪਨੇ | ਅੱਠ ਅਰਬ ਸੰਭਾਵਨਾਵਾਂ | ਸਾਡਾ ਗ੍ਰਹਿ ਹੁਣ ਅੱਠ ਅਰਬ ਲੋਕਾਂ ਦਾ ਘਰ ਹੈ |
ਭਾਰਤ ਵੱਲੋਂ 2023 ‘ਚ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਵਜੋਂ ਚੀਨ ਨੂੰ ਪਿੱਛੇ ਛੱਡਣ ਦਾ ਅਨੁਮਾਨ ਹੈ | ਚੀਨ ਦੀ 1.426 ਅਰਬ ਦੇ ਮੁਕਾਬਲੇ 2022 ‘ਚ ਭਾਰਤ ਦੀ ਆਬਾਦੀ 1.412 ਅਰਬ ਹੈ ਤੇ ਇਹ 2050 ‘ਚ 1.668 ਅਰਬ ਹੋਣ ਦਾ ਅਨੁਮਾਨ ਹੈ, ਜੋ ਸਦੀ ਦੇ ਮੱਧ ਤੱਕ ਚੀਨ ਦੀ 1.317 ਅਰਬ ਆਬਾਦੀ ਤੋਂ ਕਾਫੀ ਅੱਗੇ ਹੋ ਜਾਵੇਗੀ | ਆਬਾਦੀ ਦੀ ਘੜੀ ਨੇ 15 ਨਵੰਬਰ ਨੂੰ 8,000,000,000 ਦਾ ਅੰਕੜਾ ਦਿਖਾਇਆ |

LEAVE A REPLY

Please enter your comment!
Please enter your name here