ਉਮਰ ਖਾਲਿਦ ਤੇ ਖਾਲਿਦ ਸੈਫੀ ਬਰੀ

0
261

ਨਵੀਂ ਦਿੱਲੀ : ਦਿੱਲੀ ਦੀ ਕੜਕੜਦੂਮਾ ਕੋਰਟ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਨੇਤਾ ਉਮਰ ਖਾਲਿਦ ਅਤੇ ਖਾਲਿਦ ਸੈਫੀ ਨੂੰ ਦਿੱਲੀ ਦੰਗਿਆਂ ਦੇ ਇੱਕ ਮਾਮਲੇ ‘ਚ ਦੋਸ਼ ਮੁਕਤ ਕਰ ਦਿੱਤਾ ਹੈ | ਇਨ੍ਹਾਂ ਦੋਵਾਂ ਨੂੰ ਫਰਵਰੀ 2020 ‘ਚ ਦਿੱਲੀ ਦੇ ਚਾਂਦਬਾਗ ਇਲਾਕੇ ‘ਚ ਹੋਈ ਪੱਥਰਬਾਜ਼ੀ ਦੇ ਮਾਮਲੇ ‘ਚ ਪਹਿਲਾਂ ਜ਼ਮਾਨਤ ਮਿਲੀ ਚੁੱਕੀ ਸੀ, ਪਰ ਦੂਜੇ ਮਾਮਲੇ ‘ਚ ਇਹ ਜੇਲ੍ਹ ‘ਚ ਬੰਦ ਹਨ |
ਦਿੱਲੀ ਦੰਗਿਆਂ ਦੇ ਸਿਲਸਿਲੇ ‘ਚ ਇੱਕ ਪੁਲਸ ਕਾਂਸਟੇਬਲ ਦੇ ਬਿਆਨ ਦੇ ਅਧਾਰ ‘ਤੇ ਇਨ੍ਹਾਂ ਦੋਵਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ, ਜਿਸ ‘ਚ ਕਿਹਾ ਗਿਆ ਸੀ ਕਿ 24 ਫਰਵਰੀ 2020 ‘ਚ ਚਾਂਦਬਾਗ ਪੁਲੀਆ ਕੋਲ ਇਕੱਠੀ ਭੀੜ ਨੇ ਪੱਥਰਬਾਜ਼ੀ ਕੀਤੀ ਸੀ | ਉਸ ਪੱਥਰਬਾਜ਼ੀ ਦੌਰਾਨ ਖਾਲਿਦ ਸੈਫੀ ਅਤੇ ਉਮਰ ਖਾਲਿਦ ਦਾ ਨਾਂਅ ਵੀ ਜੋੜਿਆ ਗਿਆ ਸੀ | ਹਾਲਾਂਕਿ ਕੋਰਟ ਨੇ ਦੇਖਿਆ ਕਿ ਇਨ੍ਹਾਂ ਦੋਵਾਂ ਖਿਲਾਫ਼ ਕੋਈ ਸਿੱਧਾ ਸਬੂਤ ਨਹੀਂ, ਜਿਸ ਦੇ ਅਧਾਰ ‘ਤੇ ਕੋਰਟ ਨੇ ਉਨ੍ਹਾਂ ਨੂੰ ਇਸ ਕੇਸ ‘ਚੋਂ ਦੋਸ਼ ਮੁਕਤ ਕਰ ਦਿੱਤਾ | ਹਾਲਾਂਕਿ ਕੋਰਟ ਵੱਲੋਂ ਇਸ ਮਾਮਲੇ ‘ਚ ਬਰੀ ਕੀਤੇ ਜਾਣ ਦੇ ਬਾਵਜੂਦ ਫਿਲਹਾਲ ਦੋਵੇਂ ਯੂ ਏ ਪੀ ਏ ਨਾਲ ਜੁੜੇ ਮਾਮਲੇ ‘ਚ ਨਿਆਂਇਕ ਹਿਰਾਸਤ ‘ਚ ਹਨ |

LEAVE A REPLY

Please enter your comment!
Please enter your name here