ਰਾਜੂ ਠੇਹਟ ਦੀ ਹੱਤਿਆ ‘ਚ 5 ਗਿ੍ਫ਼ਤਾਰ ਮੁਲਜ਼ਮਾਂ ‘ਚੋਂ 3 ਹਰਿਆਣਾ ਦੇ

0
237

ਸੀਕਰ : ਰਾਜਸਥਾਨ ਦੇ ਗੈਂਗਸਟਰ ਰਾਜੂ ਠੇਹਟ ਦੀ ਹੱਤਿਆ ‘ਚ ਸ਼ਾਮਲ ਚਾਰ ਸ਼ੂਟਰਾਂ ਸਮੇਤ ਪੰਜ ਮੁਲਜ਼ਮਾਂ ਨੂੰ ਐਤਵਾਰ ਸਵੇਰੇ ਪੁਲਸ ਨੇ ਗਿ੍ਫ਼ਤਾਰ ਕਰ ਲਿਆ | ਰਾਜਸਥਾਨ ਪੁਲਸ ਮੁਤਾਬਕ ਦੋ ਬਦਮਾਸ਼ਾਂ ਨੂੰ ਹਰਿਆਣਾ ਦੇ ਬਾਰਡਰ ਕੋਲ ਡਾਬਲਾ ਤੋਂ ਫੜਿਆ ਗਿਆ, ਜਦਕਿ ਤਿੰਨ ਦੀ ਗਿ੍ਫ਼ਤਾਰੀ ਝੁਨਝੁਨੂ ਦੇ ਪੌਂਖ ਪਿੰਡ ਤੋਂ ਹੋਈ | ਪੌਂਖ ਪਿੰਡ ‘ਚ ਬਦਮਾਸ਼ਾਂ ਨੂੰ ਫੜਨ ਲਈ ਪੁਲਸ ਨੇ ਪੂਰੀ ਰਾਤ ਅਪਰੇਸ਼ਨ ਚਲਾਇਆ | ਅਪਰੇਸ਼ਨ ‘ਚ 200 ਤੋਂ ਜ਼ਿਆਦਾ ਪੁਲਸ ਜਵਾਨਾਂ ਦੀਆਂ 15 ਟੀਮਾਂ ਸ਼ਾਮਲ ਸਨ, ਜਿਸ ਨੂੰ ਝੁਨਝੁਨੂ ਅਤੇ ਸੀਕਰ ਦੇ ਐੱਸ ਪੀ ਲੀਡ ਕਰ ਰਹੇ ਸਨ | ਪੁਲਸ ਅਤੇ ਮੁਲਜ਼ਮਾਂ ਵਿਚਾਲੇ ਮੁਕਾਬਲਾ ਹੋਇਆ | ਮੁਕਾਬਲੇ ‘ਚ ਇੱਕ ਬਦਮਾਸ਼ ਦੇ ਪੈਰ ‘ਚ ਗੋਲੀ ਲੱਗੀ | ਫਿਲਹਾਲ ਸੀਕਰ ਦੇ ਇੱਕ ਹਸਪਤਾਲ ‘ਚ ਉਸ ਦਾ ਇਲਾਜ ਚੱਲ ਰਿਹਾ ਹੈ | ਸੂਤਰਾਂ ਮੁਤਾਬਕ ਰਾਜੂ ਠੇਹਟ ਦੀ ਹੱਤਿਆ ਕਰਨ ਵਾਲੇ ਤਿੰਨ ਸ਼ੂਟਰ ਝੁਨਝੁਨੂ ਦੇ ਪੌਂਖ ਪਿੰਡ ‘ਚ ਇੱਕ ਮਾਈਨਿੰਗ ਗੁਦਾਮ ‘ਚ ਲੁਕੇ ਹੋਏ ਸਨ | ਰਾਜਸਥਾਨ ਦੇ ਡੀ ਜੀ ਪੀ ਉਮੇਸ਼ ਮਿਸ਼ਰਾ ਨੇ ਦੱਸਿਆ ਕਿ ਫੜੇ ਗਏ ਸ਼ੂਟਰਾਂ ‘ਚ ਮਨੀਸ਼ ਜਾਟ ਅਤੇ ਵਿਕਰਮ ਗੁੱਜਰ ਸੀਕਰ ਦੇ ਹੀ ਰਹਿਣ ਵਾਲੇ ਹਨ | ਉਥੇ ਹੀ ਸਤੀਸ਼ ਕੁਮਹਾਰ, ਜਤਿਨ ਮੇਘਵਾਲ ਅਤੇ ਨਵੀਂ ਮੇਘਵਾਲ ਹਰਿਆਣਾ ਦੇ ਭਿਵਾਨੀ ਦੇ ਹਨ | ਪੁਲਸ ਨੇ ਇਨ੍ਹਾਂ ਕੋਲੋਂ ਭਾਰੀ ਮਾਤਰਾ ‘ਚ ਹਥਿਆਰ ਅਤੇ ਚੋਰੀ ਦੀ ਕਰੇਟਾ ਵੀ ਬਰਾਮਦ ਕੀਤੀ ਹੈ | ਜ਼ਿਕਰਯੋਗ ਹੈ ਗੈਂਗਸਟਰ ਰਾਜੂ ਠੇਹਟ ਦੀ ਸ਼ਨੀਵਾਰ ਸਵੇਰੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ |

LEAVE A REPLY

Please enter your comment!
Please enter your name here