ਚੋਰੀ ਦੇ ਦੋਸ਼ ‘ਚ ਜੁੱਤੀਆਂ ਦਾ ਹਾਰ ਪਾ ਕੇ ਕੁੜੀ ਦੀ ਪਰੇਡ ਕਰਵਾਈ

0
285

ਬੈਤੂਲ : ਮੱਧ ਪ੍ਰਦੇਸ਼ ‘ਚ ਪੰਜਵੀਂ ਦੀ ਵਿਦਿਆਰਥਣ ਨੂੰ ਪੈਸੇ ਚੋਰੀ ਕਰਨ ਦੇ ਸ਼ੱਕ ‘ਚ ਹੋਸਟਲ ਦੇ ਸੁਪਰਡੈਂਟ ਨੇ ਕਥਿਤ ਤੌਰ ‘ਤੇ ਜੁੱਤੀਆਂ ਦਾ ਹਾਰ ਪਾ ਕੇ ਪਰੇਡ ਕਰਵਾਈ | ਇਹ ਘਟਨਾ ਪਿਛਲੇ ਹਫਤੇ ਦਮਜੀਪੁਰਾ ਪਿੰਡ ਦੇ ਸਰਕਾਰੀ ਆਦਿਵਾਸੀ ਕੁੜੀਆਂ ਦੇ ਹੋਸਟਲ ਵਿਚ ਵਾਪਰੀ | ਕੁੜੀ ਦੇ ਪਰਵਾਰ ਦੀ ਸ਼ਿਕਾਇਤ ਤੋਂ ਬਾਅਦ ਡੀ ਸੀ ਅਮਨਵੀਰ ਸਿੰਘ ਬੈਂਸ ਨੇ ਜਾਂਚ ਦੇ ਹੁਕਮ ਦੇ ਦਿੱਤੇ, ਜਿਸ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ | ਪਿਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਧੀ ਨੇ ਉਸ ਨੂੰ ਉਦੋਂ ਇਸ ਦੀ ਜਾਣਕਾਰੀ ਦਿੱਤੀ, ਜਦੋਂ ਉਹ ਉਸ ਨੂੰ ਮਿਲਣ ਗਿਆ | ਉਸ ਨੇ ਦੋਸ਼ ਲਾਇਆ ਕਿ ਉਸ ਦੀ ਕੁੜੀ ਨੂੰ ਚੁੜੈਲ ਬਣਾਉਣ ਲਈ ਮੇਕਅੱਪ ਕੀਤਾ ਗਿਆ | ਸੁਪਰਡੈਂਟ ਵੱਲੋਂ ਇਕ ਹੋਰ ਕੁੜੀ ਦੇ 400 ਰੁਪਏ ਚੋਰੀ ਕਰਨ ਦੇ ਦੋਸ਼ ਹੇਠ ਜੁੱਤੀਆਂ ਦੇ ਹਾਰ ਪਾ ਕੇ ਉਸ ਤੋਂ ਪਰੇਡ ਕਰਵਾਈ | ਘਟਨਾ ਤੋਂ ਬਾਅਦ ਕੁੜੀ ਹੋਸਟਲ ਵਿਚ ਰਹਿਣ ਲਈ ਤਿਆਰ ਨਹੀਂ | ਕਬਾਇਲੀ ਮਾਮਲੇ ਵਿਭਾਗ ਦੀ ਅਸਿਸਟੈਂਟ ਕਮਿਸ਼ਨਰ ਸ਼ਿਲਪਾ ਜੈਨ ਨੇ ਦੱਸਿਆ ਕਿ ਸੁਪਰਡੈਂਟ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ |

LEAVE A REPLY

Please enter your comment!
Please enter your name here