ਮੋਗਾ : ਕੈਨੇਡਾ ‘ਚ ਬਿ੍ਟਿਸ਼ ਕੋਲੰਬੀਆ (ਬੀ ਸੀ) ਦੀ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ ਡੀ ਪੀ) ਦੀ ਸਰਕਾਰ ‘ਚ ਜਗਰੂਪ ਬਰਾੜ ਨੂੰ ਮੰਤਰੀ ਬਣਾਇਆ ਗਿਆ ਹੈ | ਬਰਾੜ ਦਾ ਜਨਮ ਬਠਿੰਡਾ ਦੇ ਪਿੰਡ ਦਿਓਣ ਵਿਖੇ ਹੋਇਆ ਸੀ |
ਉਨ੍ਹਾ ਤੋਂ ਇਲਾਵਾ ਹੈਰੀ ਬੈਂਸ, ਰਚਨਾ ਸਿੰਘ ਅਤੇ ਰਵੀ ਕਾਹਲੋਂ ਨੂੰ ਵੀ ਮੰਤਰੀ ਬਣਾਇਆ ਗਿਆ ਹੈ | ਨਿੱਕੀ ਸ਼ਰਮਾ ਨੂੰ ਬੀ ਸੀ ਸਰਕਾਰ ਦੀ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ ਹੈ |




