2023 ‘ਚ ਕਈ ਰਾਜਾਂ ‘ਚ ਅਸੰਬਲੀ ਚੋਣਾਂ, ਭਾਜਪਾ ਨੇ ਤਿਆਰੀ ਵਿੱਢੀ

0
231

ਨਵੀਂ ਦਿੱਲੀ : ਗੁਜਰਾਤ ‘ਚ ਇਤਿਹਾਸਕ ਜਿੱਤ ਦੇ ਨਾਲ ਹੀ ਭਾਜਪਾ ਨੇ 2024 ਦੀਆਂ ਲੋਕ ਸਭਾ ਚੋਣਾਂ ‘ਚ ਜਿੱਤ ਦਾ ਦਾਅਵਾ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ | ਇਸ ਦੇ ਨਾਲ ਹੀ ਪਾਰਟੀ ਨੇ ਸਾਲ 2023 ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵੀ ਵਿੱਢ ਦਿੱਤੀਆਂ ਹਨ | ਦਰਅਸਲ ਸਾਲ 2023 ‘ਚ ਉੱਤਰ-ਪੂਰਬੀ ਰਾਜਾਂ ਤਿ੍ਪੁਰਾ, ਮੇਘਾਲਿਆ, ਨਾਗਾਲੈਂਡ ਅਤੇ ਮਿਜ਼ੋਰਮ ਤੋਂ ਇਲਾਵਾ ਰਾਜਸਥਾਨ, ਛੱਤੀਸਗੜ੍ਹ, ਮੱਧ ਪ੍ਰਦੇਸ਼, ਕਰਨਾਟਕ ਅਤੇ ਤਿਲੰਗਾਨਾ ‘ਚ ਵੀ ਵਿਧਾਨ ਸਭਾ ਚੋਣਾਂ ਹੋਣੀਆਂ ਹਨ | ਸਰਕਾਰ ਅਗਲੇ ਸਾਲ ਜੰਮੂ-ਕਸ਼ਮੀਰ ‘ਚ ਵਿਧਾਨ ਸਭਾ ਚੋਣਾਂ ਵੀ ਕਰਵਾ ਸਕਦੀ ਹੈ | ਜੇਕਰ ਇਸ ਸੰਦਰਭ ‘ਚ ਦੇਖਿਆ ਜਾਵੇ ਤਾਂ 2023 ‘ਚ ਇਨ੍ਹਾਂ 10 ਰਾਜਾਂ ‘ਚ ਹੋਣ ਵਾਲੀਆਂ ਚੋਣਾਂ ਦੱਸਣਗੀਆਂ ਕਿ 2024 ਦੀਆਂ ਲੋਕ ਸਭਾ ਚੋਣਾਂ ‘ਚ ਕਿਹੜੀ ਪਾਰਟੀ ਦੀ ਜਿੱਤ ਹੋ ਸਕਦੀ ਹੈ | ਇਨ੍ਹਾਂ 10 ਰਾਜਾਂ ‘ਚ ਰਾਜਸਥਾਨ ਅਤੇ ਛੱਤੀਸਗੜ੍ਹ ਕਾਂਗਰਸ ਸਰਕਾਰਾਂ ਹਨ |
ਰਾਜਸਥਾਨ ‘ਚ ਅਸ਼ੋਕ ਗਹਿਲੋਤ ਮੁੱਖ ਮੰਤਰੀ ਹਨ, ਜਦਕਿ ਕਾਂਗਰਸ ਹਾਈਕਮਾਨ ਦੇ ਕਰੀਬੀ ਭੁਪੇਸ ਬਘੇਲ ਛੱਤੀਸਗੜ੍ਹ ‘ਚ ਮੁੱਖ ਮੰਤਰੀ ਹਨ | ਕਾਂਗਰਸ ਲਈ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਨ੍ਹਾਂ ਦੋਵਾਂ ਰਾਜਾਂ ‘ਚ ਸਰਕਾਰ ਬਣਾਈ ਰੱਖਣਾ ਵੱਡੀ ਚੁਣੌਤੀ ਹੈ, ਉਥੇ ਹੀ ਭਾਜਪਾ ਵੀ ਇਨ੍ਹਾਂ ਦੋਵਾਂ ਰਾਜਾਂ ‘ਚ ਕਾਂਗਰਸ ਤੋਂ ਸੱਤਾ ਖੋਹਣ ਲਈ ਹਰ ਸੰਭਵ ਯਤਨ ਕਰੇਗੀ |

LEAVE A REPLY

Please enter your comment!
Please enter your name here