ਪੈਰਾਗਲਾਈਡਿੰਗ ਦੌਰਾਨ 2 ਮੌਤਾਂ

0
257

ਸ਼ਿਮਲਾ : ਕੁੱਲੂ ਜ਼ਿਲ੍ਹੇ ਦੇ ਡੋਭੀ ਇਲਾਕੇ ‘ਚ ਐਤਵਾਰ ਪੈਰਾਗਲਾਈਡਿੰਗ ਦੌਰਾਨ ਡਿੱਗਣ ਕਾਰਨ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੇ 30 ਸਾਲਾ ਸੂਰਜ ਸ਼ਾਹ ਦੀ ਮੌਤ ਹੋ ਗਈ | ਜਦੋਂ ਪੈਰਾਗਲਾਈਡਰ ਹਵਾ ‘ਚ ਸੀ ਤਾਂ ਉਸ ਦੀ ਸੁਰੱਖਿਆ ਬੈਲਟ ਖੁੱਲ੍ਹ ਗਈ | ਸੂਰਜ ਅਤੇ ਪਾਇਲਟ ਦੋਵੇਂ ਜ਼ਮੀਨ ‘ਤੇ ਡਿੱਗ ਗਏ | ਲੋਕ ਉਨ੍ਹਾਂ ਨੂੰ ਕੁੱਲੂ ਦੇ ਹਸਪਤਾਲ ਲੈ ਕੇ ਗਏ, ਜਿੱਥੇ ਸੂਰਜ ਨੂੰ ਮਿ੍ਤਕ ਐਲਾਨ ਦਿੱਤਾ ਗਿਆ | ਪੁਲਸ ਨੇ ਪਾਇਲਟ ਖਿਲਾਫ ਕੇਸ ਦਰਜ ਕਰ ਲਿਆ ਹੈ | ਗੁਜਰਾਤ ਦੇ ਮੇਹਸਾਣਾ ਜ਼ਿਲ੍ਹੇ ‘ਚ ਕਡੀ ਕਸਬੇ ਨੇੜੇ ਵਿਸਾਟਪੁਰਾ ਪਿੰਡ ਦੇ ਸਕੂਲ ਦੇ ਮੈਦਾਨ ‘ਚ ਸ਼ਨੀਵਾਰ ਸ਼ਾਮ ਪੈਰਾਗਲਾਈਡਿੰਗ ਦੌਰਾਨ 50 ਫੁੱਟ ਦੀ ਉਚਾਈ ਤੋਂ ਡਿੱਗਣ ਕਾਰਨ ਦੱਖਣੀ ਕੋਰੀਆ ਦੇ ਸ਼ਿਨ ਬਯੋਂਗ ਮੂਨ (50) ਦੀ ਮੌਤ ਹੋ ਗਈ | ਉਹ ਆਪਣਾ ਸੰਤੁਲਨ ਗੁਆ ਬੈਠਾ ਕਿਉਂਕਿ ਪੈਰਾਗਲਾਈਡਰ ਠੀਕ ਤਰ੍ਹਾਂ ਨਾਲ ਨਹੀਂ ਖੁੱਲਿ੍ਹਆ |

LEAVE A REPLY

Please enter your comment!
Please enter your name here