ਕਸ਼ਮੀਰ ‘ਚ ਕਾਫੀ ਅਸਲਾ ਬਰਾਮਦ

0
283

ਸ੍ਰੀਨਗਰ : ਜੰਮੂ-ਕਸ਼ਮੀਰ ਪੁਲਸ ਨੇ ਫੌਜ ਦੇ ਨਾਲ ਬਾਰਾਮੂਲਾ ਜ਼ਿਲ੍ਹੇ ਵਿਚ ਉੜੀ ਦੇ ਹਥਲੰਗਾ ਸੈਕਟਰ ਵਿਚ ਹਥਿਆਰਾਂ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ | ਕਰਨਲ ਮਨੀਸ਼ ਪੁੰਜ ਨੇ ਐਤਵਾਰ ਦੱਸਿਆ ਕਿ ਜੰਗਾਂ ਵਰਗੇ ਸਟੋਰਾਂ ‘ਚੋਂ 24 ਮੈਗਜ਼ੀਨਾਂ ਨਾਲ 8 ਏ ਕੇ ਐੱਸ 74 ਰਾਈਫਲਾਂ, 560 ਰੌਂਦ, 24 ਮੈਗਜ਼ੀਨਾਂ ਨਾਲ 12 ਚੀਨੀ ਪਿਸਤੌਲ, 224 ਰੌਂਦ, 14 ਪਾਕਿਸਤਾਨੀ ਤੇ ਚੀਨੀ ਗ੍ਰਨੇਡ ਅਤੇ ਪਾਕਿਸਤਾਨੀ ਝੰਡੇ ਵਾਲੇ 81 ਗੁਬਾਰੇ ਬਰਾਮਦ ਕੀਤੇ ਗਏ |
ਇਸ ਤੋਂ ਪਹਿਲਾਂ ਪੁਲਸ ਨੇ ਪਾਕਿਸਤਾਨ ਤੋਂ ਚਲਦੇ ਨਸ਼ਾ ਸਮਗਲਿੰਗ ਨੈੱਟਵਰਕ ਦੇ ਕੁਪਵਾੜਾ ਤੇ ਬਾਰਾਮੂਲਾ ਜ਼ਿਲਿ੍ਹਆਂ ਵਿਚ ਪੰਜ ਪੁਲਸਮੈਨਾਂ, ਇਕ ਸਿਆਸੀ ਕਾਰਕੁੰਨ, ਇਕ ਠੇਕੇਦਾਰ ਤੇ ਇਕ ਦੁਕਾਨਦਾਰ ਸਣੇ 17 ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਸੀ | ਪੁਲਸ ਨੇ ਦੱਸਿਆ ਕਿ ਮੁਹੰਮਦ ਵਸੀਮ ਨਜ਼ਰ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਇਕ ਪੋਲਟਰੀ ਦੁਕਾਨਦਾਰ ਨੂੰ ਉਸ ਦੇ ਘਰੋਂ ਕੁਝ ਨਸ਼ੇ ਸਣੇ ਫੜਿਆ ਗਿਆ | ਵਸੀਮ ਨੇ ਮੰਨਿਆ ਕਿ ਉਹ ਡਰੱਗ ਪੈਡਲਰਾਂ ਦੇ ਵੱਡੇ ਗਰੁੱਪ ਦਾ ਹਿੱਸਾ ਹੈ | ਉਸ ਵੱਲੋਂ ਦਿੱਤੀ ਜਾਣਕਾਰੀ ਤੋਂ ਬਾਅਦ ਉਸ ਦੇ ਕੁਝ ਹੋਰ ਸਾਥੀ ਫੜੇ ਗਏ |

LEAVE A REPLY

Please enter your comment!
Please enter your name here