ਵਾਸ਼ਿੰਗਟਨ : ਅਮਰੀਕਾ ਦੀ ਨਾਮੀ ਡਰੋਨ ਨਿਰਮਾਤਾ ਕੰਪਨੀ ਜਨਰਲ ਐਟੋਮਿਕਸ ਨੇ ਭਾਰਤ ‘ਚ ਮਨੁੱਖ ਰਹਿਤ ਜਹਾਜ਼ਾਂ ਦੇ ਲੈਂਡਿੰਗ ਯੰਤਰ ਅਤੇ ਕਲਪੁਰਜ਼ੇ ਬਣਾਉਣ ਲਈ ਦੇਸ਼ ਦੀ ਪ੍ਰਮੁੱਖ ਕੰਪਨੀ ਨਾਲ ਸਾਂਝੇਦਾਰੀ ਦਾ ਐਲਾਨ ਕੀਤਾ ਹੈ | ਇਸ ਕਦਮ ਨਾਲ ਭਾਰਤ ‘ਚ ਅੱਤ-ਆਧੁਨਿਕ ਡਰੋਨਾਂ ਦੇ ਨਿਰਮਾਣ ਲਈ ਈਕੋਸਿਸਟਮ ਵਿਕਸਤ ਕਰਨ ‘ਚ ਮਦਦ ਦੀ ਉਮੀਦ ਹੈ | ਜਨਰਲ ਐਟੋਮਿਕਸ ਗਲੋਬਲ ਕਾਰਪੋਰੇਸ਼ਨ ਦੇ ਮੁੱਖ ਕਾਰਜਕਾਰੀ ਵਿਵੇਕ ਲਾਲ ਨੇ ਕਿਹਾ-ਜੀ ਏ-ਏ ਐੱਸ ਆਈ ਮਨੁੱਖ ਰਹਿਤ ਜਹਾਜ਼ ਦੇ ਪੁਰਜ਼ਿਆਂ ਦੇ ਨਿਰਮਾਣ ਦੀ ਦਿਸ਼ਾ ‘ਚ ਭਾਰਤ ਫੋਰਜ਼ ਨਾਲ ਕੰਮ ਕਰਨ ਲਈ ਉਤਸ਼ਾਹਤ ਹੈ |



