ਕਸ਼ਮੀਰ ‘ਚ ਤਾਪਮਾਨ ਤੀਜੇ ਦਿਨ ਵੀ ਜ਼ੀਰੋ ਤੋਂ ਥੱਲੇ

0
444

ਸ੍ਰੀਨਗਰ : ਬਰਫਬਾਰੀ ਕਾਰਨ ਕਸ਼ਮੀਰ ਵਾਦੀ ਵਿਚ ਬੱੁਧਵਾਰ ਤੀਜੇ ਦਿਨ ਵੀ ਤਾਪਮਾਨ ਜਮਾਅ ਬਿੰਦੂ ਤੋਂ ਕਈ ਡਿਗਰੀ ਥੱਲੇ ਰਿਹਾ | ਸ੍ਰੀਨਗਰ ਵਿਚ ਮੰਗਲਵਾਰ ਰਾਤ ਮਨਫੀ 5.2 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ | ਪਹਿਲਗਾਮ ਮਨਫੀ 9.4 ਡਿਗਰੀ ਨਾਲ ਸਭ ਤੋਂ ਠੰਢਾ ਰਿਹਾ | ਗੁਲਮਰਗ ‘ਤ ਵੀ ਤਾਪਮਾਨ ਮਨਫੀ 8.4 ਡਿਗਰੀ ਨੋਟ ਕੀਤਾ ਗਿਆ |
ਪੰਜਾਬ ਤੇ ਹਰਿਆਣਾ ‘ਚ ਬੁੱਧਵਾਰ ਕਈ ਥਾਵਾਂ ‘ਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਹੇਠਾਂ ਰਿਹਾ | ਸੰਘਣੀ ਧੁੰਦ ਨੇ ਸਵੇਰੇ ਪੰਜਾਬ ਦੇ ਕਈ ਸਥਾਨਾਂ ਨੂੰ ਆਪਣੀ ਲਪੇਟ ‘ਚ ਲੈ ਲਿਆ |
ਮੌਸਮ ਵਿਭਾਗ ਮੁਤਾਬਕ ਗੁਰਦਾਸਪੁਰ ਪੰਜਾਬ ‘ਚ ਸਭ ਤੋਂ ਠੰਢਾ ਰਿਹਾ, ਜਿੱਥੇ ਪਾਰਾ 2.5 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ | ਬਠਿੰਡਾ ਦਾ ਘੱਟੋ-ਘੱਟ ਤਾਪਮਾਨ 4.6, ਲੁਧਿਆਣਾ ਦਾ 5.8, ਅੰਮਿ੍ਤਸਰ ਦਾ 5.9, ਪਟਿਆਲਾ 6.0 ਅਤੇ ਮੁਹਾਲੀ ਦਾ 6.8 ਡਿਗਰੀ ਰਿਹਾ | ਹਰਿਆਣਾ ‘ਚ ਸਭ ਤੋਂ ਘੱਟ ਤਾਪਮਾਨ 3.8 ਡਿਗਰੀ ਨਾਰਨੌਲ ‘ਚ ਦਰਜ ਕੀਤਾ ਗਿਆ | ਚੰਡੀਗੜ੍ਹ ‘ਚ 6.2 ਡਿਗਰੀ ਦਰਜ ਰਿਹਾ |

LEAVE A REPLY

Please enter your comment!
Please enter your name here