ਰਾਮ ਜਨਮ ਭੂਮੀ ਮੰਦਰ ਤੀਰਥ ਖੇਤਰ ਟਰੱਸਟ ਦੇ ਸਕੱਤਰ ਵੱਲੋਂ ਭਾਰਤ ਜੋੜੋ ਯਾਤਰਾ ਦੀ ਸ਼ਲਾਘਾ

0
422

ਲਖਨਊ : ਰਾਮ ਜਨਮ ਭੂਮੀ ਮੰਦਰ ਦੇ ਮੁੱਖ ਪੁਜਾਰੀ ਆਚਾਰੀਆ ਸਤੇਂਦਰ ਦਾਸ ਅਤੇ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਸਕੱਤਰ ਚੰਪਤ ਰਾਏ ਨੇ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੀ ਤਾਰੀਫ ਕੀਤੀ ਹੈ | ਮੰਗਲਵਾਰ ਦੇਰ ਸ਼ਾਮ ਫੈਜ਼ਾਬਾਦ ਸਰਕਟ ਹਾਊਸ ‘ਚ ਟਰੱਸਟ ਦੀ ਮੀਟਿੰਗ ‘ਚ ਸ਼ਾਮਲ ਹੋਣ ਤੋਂ ਬਾਅਦ ‘ਭਾਰਤ ਜੋੜੋ ਯਾਤਰਾ’ ਸੰਬੰਧੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ‘ਚ ਚੰਪਤ ਰਾਏ ਨੇ ਕਿਹਾ-ਮੈਂ ਦੇਸ਼ ‘ਚ ਪੈਦਲ ਚੱਲ ਰਹੇ ਨੌਜਵਾਨ ਦਾ ਧੰਨਵਾਦ ਕਰਦਾ ਹਾਂ | ਮੈਂ ਉਸ ਦੇ ਇਸ ਕਦਮ ਦੀ ਸ਼ਲਾਘਾ ਕਰਦਾ ਹਾਂ | ਇਸ ‘ਚ ਕੁਝ ਵੀ ਗਲਤ ਨਹੀਂ ਹੈ | ਮੈਂ ਆਰ ਐੱਸ ਐੱਸ ਦਾ ਵਰਕਰ ਹਾਂ ਅਤੇ ਆਰ ਐੱਸ ਐੱਸ ਕਦੇ ਵੀ ‘ਭਾਰਤ ਜੋੜੋ ਯਾਤਰਾ’ ਦੀ ਨਿੰਦਾ ਨਹੀਂ ਕਰਦਾ | ਉਹ (ਰਾਹੁਲ ਗਾਂਧੀ) ਇਸ ਖਰਾਬ ਮੌਸਮ ‘ਚ ਚੱਲ ਰਹੇ ਹਨ | ਇਸ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ | ਮੈਨੂੰ ਇਹ ਕਹਿਣ ‘ਚ ਝਿਜਕ ਨਹੀਂ ਕਿ ਹਰ ਕਿਸੇ ਨੂੰ ਦੇਸ਼ ਦੀ ਯਾਤਰਾ ਕਰਨੀ ਚਾਹੀਦੀ ਹੈ | ਯਾਤਰਾ ਵਿਚ ਸ਼ਾਮਲ ਹੋਣ ਦੇ ਕਾਂਗਰਸ ਦੇ ਸੱਦੇ ਦੇ ਜਵਾਬ ਵਿਚ ਲਿਖੇ ਪੱਤਰ ‘ਚ ਸਤੇਂਦਰ ਦਾਸ ਨੇ ਕਿਹਾ ਸੀ—ਤੁਸੀਂ (ਰਾਹੁਲ) ਤੰਦਰੁਸਤ ਰਹੋ ਤੇ ਤੁਹਾਡੀ ਲੰਮੀ ਉਮਰ ਹੋਵੇ | ਤੁਸੀਂ ਸਭ ਦੇ ਭਲੇ ਤੇ ਖੁਸ਼ੀ ਲਈ ਕੰਮ ਕਰ ਰਹੇ ਹੋ | ਪ੍ਰਭੂ ਰਾਮ ਲੱਲਾ ਕੀ ਕ੍ਰਿਪਾ ਆਪਕੇ ਉਪਰ ਬਨੀ ਰਹੇ |

LEAVE A REPLY

Please enter your comment!
Please enter your name here