ਵਿਭਾਗਾਂ ‘ਚ ਫੇਰਬਦਲ

0
307

ਚੰਡੀਗੜ੍ਹ : ਮਾਨ ਕੈਬਨਿਟ ‘ਚ ਨਵੇਂ ਚਿਹਰੇ ਦੀ ਐਂਟਰੀ ਹੋਈ ਹੈ | ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ. ਬਲਬੀਰ ਸਿੰਘ ਨੇ ਸ਼ਨੀਵਾਰ ਰਾਜ ਭਵਨ ਵਿਖੇ ਕੈਬਨਿਟ ਮੰਤਰੀ ਵਜੋਂ ਹਲਫ਼ ਲਿਆ | ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਉਹਨਾ ਨੂੰ ਸਹੁੰ ਚੁਕਾਈ | ਇਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਵੀ ਰਾਜ ਭਵਨ ਵਿਖੇ ਉਹਨਾ ਦੇ ਨਾਲ ਸਨ | ਇਸ ਦੇ ਨਾਲ ਹੀ ਮੰਤਰੀਆਂ ਦੇ ਵਿਭਾਗਾਂ ‘ਚ ਵੀ ਫੇਰਬਦਲ ਕੀਤਾ ਗਿਆ ਹੈ | ਡਾ. ਬਲਬੀਰ ਸਿੰਘ ਨੂੰ ਸਿਹਤ ਮੰਤਰੀ ਬਣਾਇਆ ਗਿਆ ਹੈ | ਇਸ ਤੋਂ ਇਲਾਵਾ ਉਹਨਾ ਕੋਲ ਪਰਵਾਰ ਭਲਾਈ ਮੰਤਰੀ, ਮੈਡੀਕਲ ਸਿੱਖਿਆ ਅਤੇ ਖੋਜ ਸੰਬੰਧੀ ਮੰਤਰਾਲਾ ਤੇ ਚੋਣਾਂ ਸੰਬੰਧੀ ਮੰਤਰਾਲਾ ਵੀ ਹੋਵੇਗਾ | ਚੇਤਨ ਸਿੰਘ ਜੌੜਾਮਾਜਰਾ ਨੂੰ ਉਹ ਸਾਰੇ ਮੰਤਰਾਲੇ ਦਿੱਤੇ ਗਏ ਹਨ, ਜੋ ਕਿ ਫੌਜਾ ਸਿੰਘ ਸਰਾਰੀ ਕੋਲ ਸਨ | ਉਹਨਾ ਨੂੰ ਫੂਡ ਪ੍ਰੋਸੈਸਿੰਗ, ਹਾਰਟੀਕਲਚਰ, ਡਿਫੈਂਸ ਸਰਵਿਸ ਵੈੱਲਫੇਅਰ ਤੇ ਨਾਲ ਹੀ ਫਰੀਡਮ ਫਾਈਟਰ ਦਾ ਮਹਿਕਮਾ ਦਿੱਤਾ ਗਿਆ ਹੈ | ਹਰਜੋਤ ਸਿੰਘ ਬੈਂਸ ਤੋਂ ਜੇਲ੍ਹ ਮਹਿਕਮਾ ਵਾਪਸ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਆਪਣੇ ਕੋਲ ਰੱਖ ਲਿਆ ਹੈ | ਉਹਨਾ ਤੋਂ ਮਾਈਨਿੰਗ ਮੰਤਰਾਲਾ ਵੀ ਵਾਪਸ ਲੈ ਕੇ ਮੀਤ ਹੇਅਰ ਨੂੰ ਦਿੱਤਾ ਗਿਆ ਹੈ | ਹਰਜੋਤ ਬੈਂਸ ਨੂੰ ਸਿੱਖਿਆ ਨਾਲ ਜੁੜੇ ਸਾਰੇ ਮੰਤਰਾਲੇ, ਜਿਵੇਂ ਕਿ ਉਚੇਰੀ ਸਿੱਖਿਆ ਤੇ ਟੈਕਨੀਕਲ ਐਜੂਕੇਸ਼ਨ ਸੌਂਪੇ ਗਏ ਹਨ |

LEAVE A REPLY

Please enter your comment!
Please enter your name here