ਤਿੰਨ ਹਫਤਿਆਂ ਤੋਂ ਰੋਜ਼ਾਨਾ ਇੱਕ ਚੋਰੀ

0
300

ਕਰਤਾਰਪੁਰ (ਹਰਮੇਸ਼ ਦੱਤ)-ਪੁਰਾਣੀ ਦਾਣਾ ਮੰਡੀ ਵਿਖੇ ਖੇਤੀ ਸੰਦ ਬਣਾਉਣ ਵਾਲੇ ਸੁਖਦੇਵ ਸਿੰਘ ਦੀ ਵੈਲਡਿੰਗ ਦੀ ਵਰਕਸ਼ਾਪ ‘ਚ ਸ਼ਨੀਵਾਰ ਰਾਤ ਚੋਰ ਛੱਤ ਦੀਆਂ ਚਾਦਰਾਂ ਖੋਲ੍ਹ ਕੇ ਦੋ ਵੈਲਡਿੰਗ ਸੈੱਟ ਅਤੇ ਲੀਡਾਂ ਚੋਰੀ ਕਰਕੇ ਫਰਾਰ ਹੋ ਗਏ |
ਸੁਖਦੇਵ ਸਿੰਘ ਭਤੀਜਾ ਤੇ ਅਵਤਾਰ ਸਿੰਘ ਭਤੀਜਾ ਪੁੱਤਰ ਮਹਿੰਗਾ ਸਿੰਘ ਭਤੀਜਾ ਨੇ ਦੱਸਿਆ ਕਿ ਪੁਲਸ ਨੂੰ ਚੋਰੀ ਦੀ ਸੂਚਨਾ ਦੇ ਦਿੱਤੀ ਗਈ ਹੈ ਅਤੇ ਪੁਲਸ ਅਧਿਕਾਰੀਆਂ ਨੇ ਮੌਕੇ ਦਾ ਜਾਇਜ਼ਾ ਲੈ ਲਿਆ ਹੈ | ਚੋਰੀ ਨਾਲ ਕਰੀਬ 30 ਤੋਂ 35 ਹਜ਼ਾਰ ਰੁਪਏ ਦਾ ਨੁਕਸਾਨ ਉਹਨਾਂ ਨੂੰ ਝੱਲਣਾ ਪਿਆ ਹੈ | 21 ਦਿਨਾਂ ਵਿੱਚ 21 ਚੋਰੀ ਦੀਆਂ ਵਾਰਦਾਤਾਂ ਨੇ ਕਰਤਾਰਪੁਰ ਸ਼ਹਿਰ ਵਿੱਚ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ | ਥਾਣਾ ਮੁਖੀ ਹਰਮਨਦੀਪ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ਹਿਰ ਵਿਚ ਚੋਰੀ ਦੀਆਂ ਵਾਰਦਾਤਾਂ ਜ਼ਿਆਦਾ ਹੋਣ ਕਰਕੇ ਸ਼ੱਕੀ ਵਿਅਕਤੀਆਂ ਕੋਲੋਂ ਜਾਂਚ-ਪੜਤਾਲ ਕੀਤੀ ਜਾ ਰਹੀ ਹੈ ਅਤੇ ਰਾਤ ਦੀ ਗਸ਼ਤ ਵਧਾ ਦਿੱਤੀ ਗਈ ਹੈ |

LEAVE A REPLY

Please enter your comment!
Please enter your name here