ਨਗਰ ਕੌਂਸਲ ਦੀ ਲਾਪ੍ਰਵਾਹੀ ਨਾਲ ਜਾਨ ਗੁਆਉਣ ਵਾਲੇ ਏਕਮ ਦੇ ਪਰਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ : ਅਰਸ਼ੀ

0
244

ਬੁਢਲਾਡਾ (ਅਸ਼ੋਕ ਲਾਕੜਾ)
ਬੁਢਲਾਡਾ ਸ਼ਹਿਰ ਦੀ ਜੀਵਨ ਕਾਲੋਨੀ ਵਿਖੇ ਬੀਤੀ 20 ਜਨਵਰੀ ਨੂੰ ਗੰਦੇ ਪਾਣੀ ਦੇ ਟੋਏ ‘ਚ ਡਿੱਗ ਕੇ ਫੌਤ ਹੋਏ ਮਾਸੂਮ ਬੱਚੇ ਦੇ ਮਾਪਿਆਂ ਸਮੇਤ ਇਲਾਕਾ ਨਿਵਾਸੀਆਂ ਵੱਲੋਂ ਇਨਸਾਫ ਦੀ ਮੰਗ ਨੂੰ ਲੈ ਕੇ ਸ਼ਹਿਰ ਦੇ ਓਵਰ ਬਿ੍ਜ ‘ਤੇ ਸ਼ੁੱਕਰਵਾਰ ਤੋਂ ਸੜਕ ‘ਤੇ ਮਿ੍ਤਕ ਬੱਚੇ ਦੀ ਲਾਸ਼ ਰੱਖ ਕੇ ਜਾਮ ਲਾਇਆ ਹੋਇਆ ਹੈ | ਇਹ ਜਨਤਕ ਰੋਸ ਧਰਨਾ ਐਤਵਾਰ ਤੀਜੇ ਦਿਨ ਵੀ ਜਾਰੀ ਰਿਹਾ | ਧਰਨਾਕਾਰੀ ਲੋਕਾਂ ਵੱਲੋਂ ਇਸ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਕੲਰਵਾਈ ਦੀ ਮੰਗ ਕਰਨ ਦੇ ਨਾਲ-ਨਾਲ ਮਿ੍ਤਕ ਬੱਚੇ ਦੇ ਪਰਵਾਰ ਨੂੰ 10 ਲੱਖ ਰੁਪਏ ਮੁਆਵਜ਼ਾ, ਪਰਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਅਤੇ ਇਸ ਬਸਤੀ ਅੰਦਰ ਸੀਵਰੇਜ ਪਵਾਉਣ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ |
ਰੋਸ ਧਰਨੇ ਦੌਰਾਨ ਪੁੱਜੇ ਸੀ ਪੀ ਆਈ ਦੇ ਸਾਬਕਾ ਸੂਬਾ ਸਕੱਤਰ ਹਰਦੇਵ ਅਰਸ਼ੀ ਸਾਬਕਾ ਵਿਧਾਇਕ ਹਲਕਾ ਬੁਢਲਾਡਾ ਨੇ ਕਿਹਾ ਕਿ ਇਸ ਬਸਤੀ ‘ਚ 90 ਤੋਂ 95 ਫੀਸਦੀ ਲੋਕ ਗਰੀਬ ਪਰਵਾਰਾਂ ਨਾਲ ਸੰਬੰਧਤ ਹੋਣ ਕਰਕੇ ਹੀ ਨਗਰ ਕੌਂਸਲ ਵੱਲੋਂ ਵਿਤਕਰਾ ਕਰਦਿਆਂ ਇਥੇ ਮੁਢਲੀਆਂ ਜਨਤਕ ਸਹੂਲਤਾਂ ਸਮੇਤ ਸੀਵਰੇਜ ਵਿਵਸਥਾ ਦੀ ਕੋਈ ਸਹੂਲਤ ਨਹੀਂ, ਜਿਸ ਦੀ ਪੂਰਤੀ ਦੀ ਬਜਾਏ ਘਰਾਂ ਦੇ ਗੰਦੇ ਪਾਣੀ ਲਈ ਇੱਕ ਵੱਡਾ ਟੋਇਆ ਪੁੱਟਿਆ ਹੋਇਆ ਹੈ, ਜਿਸ ਵਿੱਚ ਮਾਸੂਮ ਏਕਮ ਪੁੱਤਰ ਰਵੀ ਸਿੰਘ ਡਿੱਗ ਕੇ ਆਪਣੀ ਜਾਨ ਗੁਆ ਗਿਆ ਹੈ |
ਅਜੇ ਤੱਕ ਵੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਇਸ ਦੀ ਸਾਰ ਤੱਕ ਨਹੀਂ ਲਈ, ਜੋ ਕਿ ਬੇਹੱਦ ਨਿੰਦਣਯੋਗ ਹੈ | ਉਹਨਾ ਮੰਗ ਕਤੀ ਕਿ ਪੀੜਤ ਪਰਵਾਰ ਨੂੰ ਮੁਆਵਜੇ ਸਮੇਤ ਇਸ ਬੱਚੇ ਦੇ ਇੱਕ ਪਰਵਾਰਕ ਮੈਂਬਰ ਨੂੰ ਨੌਕਰੀ ਦੇਣ ਸਮੇਤ ਬਸਤੀ ਅੰਦਰ ਸੀਵਰੇਜ ਦਾ ਪ੍ਰਬੰਧ ਕੀਤਾ ਜਾਵੇ | ਇਸ ਧਰਨੇ ਦੌਰਾਨ ਗਠਤ ਕੀਤੀ 24 ਮੈਂਬਰੀ ਐਕਸ਼ਨ ਕਮੇਟੀ ਤੋਂ ਇਲਾਵਾ ਨਿੱਕਾ ਸਿੰਘ ਬਹਾਦਰਪੁਰ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਡਾ: ਰਣਵੀਰ ਕੌਰ ਮੀਆਂ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਜੈਨ, ਅਕਾਲੀ ਆਗੂ ਰਜਿੰਦਰ ਸਿੰਘ ਸੈਣੀ, ਬਸਪਾ ਦੇ ਸ਼ੇਰ ਸਿੰਘ, ਵੇਦ ਪ੍ਰਕਾਸ਼, ਚਿਮਨ ਲਾਲ ਕਾਕਾ, ਕਾਮਰੇਡ ਰਾਏਕੇ, ਮੇਜਰ ਸਿੰਘ, ਹਰਬੰਸ ਸਿੰਘ, ਗੁਰਜੰਟ ਸਿੰਘ, ਨਛੱਤਰ ਸਿੰਘ, ਮਿੱਠੂ ਸਿੰਘ, ਕੇਵਲ ਪੇਂਟਰ ਅਤੇ ਹੋਰਨਾਂ ਸੱਤਾ ਵਿਰੋਧੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ |

LEAVE A REPLY

Please enter your comment!
Please enter your name here