15.7 C
Jalandhar
Thursday, November 21, 2024
spot_img

ਰਾਹੁਲ ਨੇ ਲਾਲ ਚੌਕ ‘ਚ ਤਿਰੰਗਾ ਲਹਿਰਾਇਆ

ਸ੍ਰੀਨਗਰ : ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਦੇ ਆਖਰੀ ਪੜਾਅ ਤਹਿਤ ਐਤਵਾਰ ਸ੍ਰੀਨਗਰ ਦੇ ਇਤਿਹਾਸਕ ਲਾਲ ਚੌਕ ‘ਚ ਤਿਰੰਗਾ ਝੰਡਾ ਲਹਿਰਾਇਆ | ਇਸ ਮੌਕੇ ਰਾਸ਼ਟਰ ਗਾਣ ਵੀ ਗਾਇਆ ਗਿਆ | ਲਾਲ ਚੌਕ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਸੀ | ਇਸ ਮੌਕੇ ਰਾਹੁਲ ਦੇ ਨਾਲ ਉਨ੍ਹਾ ਦੀ ਭੈਣ ਪਿ੍ਅੰਕਾ ਗਾਂਧੀ ਤੇ ਪਾਰਟੀ ਦੇ ਕਈ ਸੀਨੀਅਰ ਆਗੂ ਮੌਜੂਦ ਸਨ |
ਰਾਹੁਲ ਨੇ ਪਹਿਲਾਂ ਲਾਲ ਚੌਕ ‘ਚ 30 ਜਨਵਰੀ ਨੂੰ ਤਿਰੰਗਾ ਝੰਡਾ ਲਹਿਰਾਉਣਾ ਸੀ, ਪਰ ਚਾਣਚੱਕ ਪਾਰਟੀ ਨੇ ਪ੍ਰੋਗਰਾਮ ‘ਚ ਫੇਰਬਦਲ ਕਰ ਦਿੱਤਾ | ਕੰਨਿਆਕੁਮਾਰੀ ਤੋਂ 7 ਸਤੰਬਰ ਨੂੰ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ ਹੁਣ ਸੋਮਵਾਰ ਸ੍ਰੀਨਗਰ ‘ਚ ਵੱਡੀ ਰੈਲੀ ਨਾਲ ਰਸਮੀ ਤੌਰ ‘ਤੇ ਸਮਾਪਤ ਹੋਵੇਗੀ |
ਭਾਰਤ ਜੋੜੋ ਯਾਤਰਾ ਐਤਵਾਰ ਆਖਰੀ ਪੜਾਅ ਤਹਿਤ ਸ੍ਰੀਨਗਰ ਦੇ ਪੰਥਾ ਚੌਕ ਤੋਂ ਅੱਗੇ ਵਧੀ | ਸਫੈਦ ਟੀ-ਸ਼ਰਟ ਪਾਈ ਰਾਹੁਲ ਨੇ ਆਪਣੀ ਭੈਣ ਤੇ ਪਾਰਟੀ ਦੀ ਜਨਰਲ ਸਕੱਤਰ ਪਿ੍ਯੰਕਾ ਗਾਂਧੀ ਨਾਲ 11 ਵਜੇ ਦੇ ਕਰੀਬ ਪੈਦਲ ਯਾਤਰਾ ਸ਼ੁਰੂ ਕੀਤੀ | ਇਸ ਦੌਰਾਨ ਕੌਮੀ ਝੰਡਾ ਤੇ ਕਾਂਗਰਸ ਦਾ ਝੰਡਾ ਫੜੀ ਕਾਂਗਰਸ ਦੇ ਹਜ਼ਾਰਾਂ ਸਮਰਥਕ ਵੀ ਉਨ੍ਹਾ ਦੇ ਨਾਲ ਚਲਦੇ ਨਜ਼ਰ ਆਏ | ਯਾਤਰਾ 7 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਸੋਨਵਾਰ ਇਲਾਕੇ ‘ਚ ਪਹੁੰਚੀ, ਜਿੱਥੇ ਕੁਝ ਦੇਰ ਅਰਾਮ ਕਰਨ ਤੋਂ ਬਾਅਦ ਰਾਹੁਲ ਤੇ ਪਿ੍ਅੰਕਾ ਲਾਲ ਚੌਕ ਸਿਟੀ ਸੈਂਟਰ ਲਈ ਰਵਾਨਾ ਹੋ ਗਏ | ਰਾਹੁਲ ਸੋਮਵਾਰ ਐੱਮ ਏ ਰੋਕ ਸਥਿਤ ਪਾਰਟੀ ਹੈੱਡਕੁਆਰਟਰ ‘ਤੇ ਤਿਰੰਗਾ ਲਹਿਰਾਉਣਗੇ, ਜਿਸ ਮਗਰੋਂ ਐੱਸ ਕੇ ਸਟੇਡੀਅਮ ‘ਚ ਰੈਲੀ ਕੀਤੀ ਜਾਵੇਗੀ, ਜਿਸ ਲਈ ਵਿਰੋਧੀ ਪਾਰਟੀਆਂ ਦੇ 23 ਆਗੂਆਂ ਨੂੰ ਸੱਦਾ ਭੇਜਿਆ ਗਿਆ ਹੈ |

Related Articles

LEAVE A REPLY

Please enter your comment!
Please enter your name here

Latest Articles