ਇੱਕ ਲੱਖ ਕਰੋੜ ਤੋਂ ਢਾਈ ਸਾਲਾਂ ‘ਚ ਅਡਾਨੀ 13 ਲੱਖ ਕਰੋੜੀ, ਇਹ ਕਿਹੜਾ ਜਾਦੂ : ਖੜਗੇ

0
298

ਨਵੀਂ ਦਿੱਲੀ : ਗੌਤਮ ਅਡਾਨੀ ਦੇ ਮਾਮਲੇ ‘ਚ ਕਾਂਗਰਸ ਨਰੇਂਦਰ ਮੋਦੀ ਸਰਕਾਰ ‘ਤੇ ਹਮਲਾਵਰ ਹੈ | ਸ਼ਨੀਵਾਰ ਕਾਂਗਰਸ ਪ੍ਰਧਾਨ ਮਲਿਕਅਰਜਨ ਖੜਗੇ ਨੇ ਝਾਰਖੰਡ ‘ਚ ‘ਹੱਥ ਨਾਲ ਹੱਥ ਜੋੜੋ’ ਅਭਿਆਨ ਸ਼ੁਰੂ ਕੀਤਾ | ਇਸ ਦੌਰਾਨ ਉਨ੍ਹਾ ਸਵਾਲ ਕੀਤਾ ਕਿ ਆਖਿਰ ਜਿਸ ਦੀ ਆਮਦਨ 2019 ‘ਚ ਸਿਰਫ਼ 1 ਲੱਖ ਕਰੋੜ ਸੀ, ਉਸ ਦੀ ਆਮਦਨ ਢਾਈ ਸਾਲਾਂ ‘ਚ 13 ਲੱਖ ਕਰੋੜ ਹੋ ਗਈ | ਕੀ ਇਹ 2 ਲੱਖ ਕਮਾਉਣ ਵਾਲੇ ਨਾਲ ਹੋਵੇਗਾ? ਕਿਹੜਾ ਜਾਦੂ ਹੈ, ਜਿਸ ਨਾਲ ਇਹ ਕਰ ਦਿੱਤਾ? ਖੜਗੇ ਨੇ ਦੋਸ਼ ਲਾਇਆ ਕਿ ਅਸੀਂ ਇਨ੍ਹਾਂ ਗੱਲਾਂ ਨੂੰ ਸੰਸਦ ‘ਚ ਉਠਾਉਂਦੇ ਹਾਂ, ਪਰ ਸਾਡੇ ਭਾਸ਼ਣ ਦੀਆਂ ਗੱਲਾਂ ਰਿਕਾਰਡ ‘ਚੋਂ ਕੱਢ ਦਿੱਤੀਆਂ ਜਾਂਦੀਆਂ ਹਨ | ਉਨ੍ਹਾ ਕਿਹਾ ਕਿ ਸੰਸਦ ਦੇ ਅੰਦਰ ਅਤੇ ਬਾਹਰ ਬੋਲਣ ਦੀ ਆਜ਼ਾਦੀ ਨਹੀਂ, ਜੋ ਲੋਕ ਬੋਲਣ ਦੀ ਹਿੰਮਤ ਕਰਦੇ ਹਨ, ਉਨ੍ਹਾਂ ਨੂੰ ਸਲਾਖਾਂ ਪਿੱਛੇ ਸੁੱਟ ਦਿੱਤਾ ਜਾਂਦਾ ਹੈ | ਦੇਸ਼ ‘ਚ ਮਹਿੰਗਾਈ ਅਤੇ ਬੇਰੁਜ਼ਗਾਰੀ ਸਿਖਰ ‘ਤੇ ਹੈ | ਰਸੋਈ ਗੈਸ ਦਾ ਸਿਲੰਡਰ ਭਰਵਾਉਣ ਲਈ ਲੋਕਾਂ ਦਾ ਸਾਹ ਸੁੱਕ ਜਾਂਦਾ ਹੈ | ਦੇਸ਼ ਦੇ 71 ਹਜ਼ਾਰ ਸਕੂਲ ਮੋਦੀ ਨੇ ਬੰਦ ਕਰਵਾ ਦਿੱਤੇ ਹਨ | ਮੋਦੀ ਸ਼ਾਹ ਤੋੜ-ਫੋੜ ਕਰਕੇ ਸਰਕਾਰ ਬਣਾਉਣ ‘ਚ ਮਾਹਰ ਹਨ | ਕਰਨਾਟਕਰ, ਮਹਾਰਾਸ਼ਟਰ, ਮਨੀਪੁਰ, ਗੋਆ ‘ਚ ਤੁਸੀਂ ਸਾਰਿਆਂ ਨੇ ਦੇਖਿਆ ਹੈ | ਅਡਾਨੀ ਨੂੰ ਮੋਦੀ ਸਰਕਾਰ ਨੇ ਐੱਲ ਆਈ ਸੀ ਤੇ ਐੱਸ ਬੀ ਆਈ ਸਰਕਾਰੀ ਬੈਂਕਾਂ ਤੋਂ 82 ਹਜ਼ਾਰ ਕਰੋੜ ਦਿੱਤਾ ਗਿਆ ਹੈ | ਕਾਂਗਰਸ ਪ੍ਰਧਾਨ ਦੇ 60 ਦਿਨਾ ‘ਹੱਥ ਨਾਲ ਹੱਥ ਜੋੜੋ’ ਜਨ-ਸੰਪਰਕ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਬਾਅਦ ਪਾਕੁੜ ਦੇ ਗੁਮਾਨੀ ਮੈਦਾਨ ‘ਚ ਬੋਲ ਰਹੇ ਸਨ |

LEAVE A REPLY

Please enter your comment!
Please enter your name here