ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਸਟੈਂਡਿੰਗ ਕਮੇਟੀ ਦੀ ਦੋਬਾਰਾ ਚੋਣ ਕਰਾਉਣ ‘ਤੇ ਰੋਕ ਲਾ ਦਿੱਤੀ ਹੈ | ਹਾਈ ਕੋਰਟ ਨੇ ਐੱਲ ਜੀ, ਮੇਅਰ ਅਤੇ ਐੱਮ ਸੀ ਡੀ ਨੂੰ ਨੋਟਿਸ ਭੇਜਿਆ ਹੈ | ਇਸ ਦੇ ਨਾਲ ਹੀ ਹਾਈ ਕੋਰਟ ਨੇ ਸੀ ਸੀ ਟੀ ਵੀ ਫੁਟੇਜ਼ ਅਤੇ ਹੋਰ ਦਸਤਾਵੇਜ਼ਾਂ ਨੂੰ ਸੁਰੱਖਿਅਤ ਰੱਖਣ ਦਾ ਵੀ ਆਦੇਸ਼ ਦਿੱਤਾ ਹੈ | ਜ਼ਿਕਰਯੋਗ ਹੈ ਐੱਮ ਸੀ ਡੀ ਦੀ ਸਥਾਈ ਕਮੇਟੀ ਦੀ ਚੋਣ ਦੌਰਾਨ ਇੱਕ ਵੋਟ ਨੂੰ ਗੈਰ-ਕਾਨੂੰਨੀ ਦੱਸਣ ‘ਤੇ ਮੇਅਰ ਸ਼ੈਲੀ ਓਬਰਾਏ ਦੇ ਫੈਸਲੇ ਖਿਲਾਫ਼ ਭਾਜਪਾ ਦੀਆਂ ਦੋ ਕੌਂਸਲਰਾਂ ਸ਼ਿਖਾ ਰਾਏ ਅਤੇ ਕਮਲਜੀਤ ਸਹਿਰਾਵਤ ਨੇ ਦਿੱਲੀ ਹਾਈ ਕੋਰਟ ਦਾ ਰੁੱਖ ਕੀਤਾ ਸੀ | ਸ਼ਨੀਵਾਰ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ‘ਚ ਸੁਣਵਾਈ ਹੋਈ | ਅਸਲ ‘ਚ ਦਿੱਲੀ ਨਗਰ ਨਿਗਮ ‘ਚ ਸ਼ੁੱਕਰਵਾਰ ਨੂੰ ਹੋਏ ਹੰਗਾਮੇ ਤੋਂ ਬਾਅਦ ਸਟੈਂਡਿੰਗ ਕਮੇਟੀ ਦੀ ਚੋਣ ਨੂੰ ਦੋਬਾਰਾ ਕਰਾਉਣ ਦਾ ਮੁੱਦਾ ਉਠਿਆ ਸੀ | ਇਹ ਮਾਮਲਾ ਫਿਰ ਕੋਰਟ ‘ਚ ਪਹੁੰਚਿਆ | ਇਸ ਮਾਮਲੇ ‘ਤੇ ਸੁਣਵਾਈ ਦੌਰਾਨ ਦਿੱਲੀ ਹਾਈ ਕੋਰਟ ਨੇ ਸਟੈਂਡਿੰਗ ਕਮੇਟੀ ਦੀ ਨਵੇਂ ਸਿਰੇ ਤੋਂ ਚੋਣ ਕਰਵਾਉਣ ‘ਤੇ ਰੋਕ ਲਾ ਦਿੱਤੀ ਹੈ |