ਪੈਟਰੋਲ ਪਾ ਕੇ ਸਾੜੀ ਪਿ੍ੰਸੀਪਲ ਨੇ ਦਮ ਤੋੜਿਆ, 5 ਦਿਨ ਮੌਤ ਨਾਲ ਲੜੀ

0
223

ਇੰਦੌਰ : ਇੰਦੌਰ ਦੇ ਪ੍ਰਾਈਵੇਟ ਫਾਰਮੇਸੀ ਕਾਲਜ ‘ਚ ਸਾਬਕਾ ਵਿਦਿਆਰਥੀ ਵੱਲੋਂ ਪੰਜ ਦਿਨ ਪਹਿਲਾਂ ਅੱਗ ਲਾ ਕੇ ਸਾੜੀ 54 ਸਾਲਾ ਮਹਿਲਾ ਪਿ੍ੰਸੀਪਲ ਦੀ ਸ਼ਨੀਵਾਰ ਤੜਕੇ ਇਲਾਜ ਦੌਰਾਨ ਮੌਤ ਹੋ ਗਈ | ਸਿਮਰੋਲ ਥਾਣਾ ਖੇਤਰ ‘ਚ ਸਥਿਤ ਬੀ ਐੱਮ ਕਾਲਜ ਆਫ ਫਾਰਮੇਸੀ ਦੇ ਸਾਬਕਾ ਵਿਦਿਆਰਥੀ ਆਸ਼ੂਤੋਸ ਸ੍ਰੀਵਾਸਤਵ (24) ਨੇ 20 ਫਰਵਰੀ ਨੂੰ ਕਾਲਜ ਪਿ੍ੰਸੀਪਲ ਡਾ. ਵਿਮੁਕਤਾ ਸ਼ਰਮਾ (54) ਨੂੰ ਸੰਸਥਾ ਦੇ ਅਹਾਤੇ ‘ਚ ਪੈਟਰੋਲ ਪਾ ਕੇ ਸਾੜ ਦਿੱਤਾ ਸੀ | ਉਹ 80 ਫੀਸਦੀ ਸੜ ਗਈ ਸੀ | ਸ੍ਰੀਵਾਸਤਵ ਨੂੰ ਘਟਨਾ ਵਾਲੇ ਦਿਨ ਗਿ੍ਫਤਾਰ ਕੀਤਾ ਗਿਆ ਸੀ ਅਤੇ ਫਿਲਹਾਲ ਉਹ ਪੁਲਸ ਹਿਰਾਸਤ ‘ਚ ਹੈ | ਜਿਲ੍ਹਾ ਪ੍ਰਸ਼ਾਸਨ ਨੇ ਕੌਮੀ ਸੁਰੱਖਿਆ ਐਕਟ (ਰਸੂਕਾ) ਤਹਿਤ ਮਾਮਲਾ ਦਰਜ ਕੀਤਾ ਹੈ | ਪਿ੍ੰਸੀਪਲ ਦੇ ਬਿਆਨਾਂ ਦੇ ਆਧਾਰ ‘ਤੇ ਸ੍ਰੀਵਾਸਤਵ ਖਿਲਾਫ ਆਈ ਪੀ ਸੀ ਦੀ ਧਾਰਾ 307 (ਕਤਲ ਦੀ ਕੋਸ਼ਿਸ਼) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਪਿ੍ੰਸੀਪਲ ਦੀ ਮੌਤ ਤੋਂ ਬਾਅਦ ਇਸ ‘ਚ ਧਾਰਾ 302 (ਕਤਲ) ਨੂੰ ਜੋੜ ਦਿੱਤਾ ਗਿਆ ਹੈ | ਪੁਲਸ ਨੇ ਘਟਨਾ ਦੇ ਕਾਰਨਾਂ ਸੰਬੰਧੀ ਸ੍ਰੀਵਾਸਤਵ ਤੋਂ ਕੀਤੀ ਮੁਢਲੀ ਪੁੱਛ-ਪੜਤਾਲ ਦਾ ਹਵਾਲਾ ਦਿੰਦੇ ਹੋਏ ਦੱਸਿਆ ਸੀ ਕਿ ਉਸ ਨੇ ਬੀ ਫਾਰਮਾ ਜੁਲਾਈ 2022 ‘ਚ ਪ੍ਰੀਖਿਆ ਪਾਸ ਕੀਤੀ ਸੀ, ਪਰ ਕਈ ਵਾਰ ਕਹਿਣ ਦੇ ਬਾਵਜੂਦ ਕਾਲਜ ਮੈਨੇਜਮੈਂਟ ਉਸ ਨੂੰ ਮਾਰਕ ਲਿਸਟ ਨਹੀਂ ਦੇ ਰਹੀ ਸੀ | ਕਾਲਜ ਮੈਨੇਜਮੈਂਟ ਸ੍ਰੀਵਾਸਤਵ ਦੇ ਇਸ ਦਾਅਵੇ ਨੂੰ ਗਲਤ ਦੱਸ ਰਹੀ ਹੈ |

LEAVE A REPLY

Please enter your comment!
Please enter your name here