28.9 C
Jalandhar
Sunday, August 14, 2022
spot_img

ਐੱਸ ਆਈ ਟੀ ਵੱਲੋਂ ਦਾਖ਼ਲ ਚਾਰਜਸ਼ੀਟ ‘ਚ 30 ਜਵਾਨਾਂ ਦਾ ਨਾਂਅ

ਨਵੀਂ ਦਿੱਲੀ : ਪਿਛਲੇ ਸਾਲ ਨਾਗਾਲੈਂਡ ‘ਚ ਫੌਜ ਵੱਲੋਂ ਕੀਤੀ ਗਈ ਗੋਲੀਬਾਰੀ ‘ਚ 14 ਲੋਕਾਂ ਦੀ ਮੌਤ ਦੇ ਮਾਮਲੇ ‘ਚ ਐੱਸ ਆਈ ਟੀ ਨੇ ਦੋਸ਼ ਪੱਤਰ ਅਦਾਲਤ ਨੂੰ ਸੌਂਪ ਦਿੱਤਾ | ਇਸ ਮਾਮਲੇ ‘ਚ ਨਾਗਾਲੈਂਡ ਪੁਲਸ ਵੱਲੋਂ ਫੌਜ ਦੇ 30 ਜਵਾਨਾਂ ਨੂੰ ਦੋਸ਼ੀ ਬਣਾਇਆ ਗਿਆ ਹੈ | ਐੱਸ ਆਈ ਟੀ ਦੀ ਜਾਂਚ ‘ਚ ਕਿਹਾ ਗਿਆ ਹੈ ਕਿ 21 ਪੈਰਾ-ਸਪੈਸ਼ਲ ਫੋਰਸ ਦੇ ਫੌਜੀਆਂ ਨੇ ਐੱਸ ਓ ਪੀ ਦੀ ਪਾਲਣਾ ਨਹੀਂ ਕੀਤੀ | ਘਟਨਾ ‘ਚ ਇੱਕ ਪਿਕਅੱਪ ਟਰੱਕ ‘ਚ ਘਰ ਵਾਪਸ ਜਾ ਰਹੇ 14 ਨਾਗਰਿਕਾਂ ਦੀ ਮੌਤ ਹੋ ਗਈ ਸੀ | 4 ਦਸੰਬਰ, 2021 ਨੂੰ ਹੋਈ ਇਸ ਘਟਨਾ ਤੋਂ ਬਾਅਦ ਗੁੱਸੇ ‘ਚ ਜਵਾਨਾਂ ਨੂੰ ਘੇਰਨ ਵਾਲੇ ਪਿੰਡ ਵਾਸੀਆਂ ਦੇ ਹਮਲੇ ‘ਚ ਇੱਕ ਸਿਪਾਹੀ ਦੀ ਮੌਤ ਹੋ ਗਈ ਸੀ |
ਨਾਗਾਲੈਂਡ ਸਰਕਾਰ ਨੇ ਕੇਂਦਰ ਤੋਂ ਚਾਰਜਸ਼ੀਟ ‘ਚ ਨਾਮਜ਼ਦ ਜਵਾਨਾਂ ਖਿਲਾਫ਼ ਕਾਰਵਾਈ ਦੀ ਇਜਾਜ਼ਤ ਮੰਗੀ ਹੈ | ਸੂਬਾ ਪੁਲਸ ਨੇ ਵੀ ਰੱਖਿਆ ਮੰਤਰਾਲੇ ਨੂੰ ਚਿੱਠੀ ਭੇਜ ਕੇ ਕਾਰਵਾਈ ਦੀ ਮਨਜ਼ੂਰੀ ਮੰਗੀ ਹੈ | ਜ਼ਿਕਰਯੋਗ ਹੈ ਕਿ ਨਾਗਾਲੈਂਡ ਉਨ੍ਹਾਂ ਸੂਬਿਆਂ ‘ਚ ਸ਼ਾਮਲ ਹੈ, ਜਿੱਥੇ ਅਫਸਪਾ ਕਾਨੂੰਨ ਲਾਗੂ ਹੈ | ਇਸ ਕਾਨੂੰਨ ਤਹਿਤ ਸੁਰੱਖਿਆ ਬਲਾਂ ‘ਤੇ ਕੇਂਦਰ ਦੀ ਮਨਜ਼ੂਰੀ ਦੇ ਬਿਨਾਂ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਸਕਦੀ |

Related Articles

LEAVE A REPLY

Please enter your comment!
Please enter your name here

Latest Articles