ਜ਼ਿਆਦਾ ਵੋਟਾਂ ਲੈ ਕੇ ਵੀ ਹਾਰ ਗਏ ਅਜੈ ਮਾਕਨ

0
295

ਚੰਡੀਗੜ੍ਹ : ਹਰਿਆਣਾ ‘ਚ ਰਾਜ ਸਭਾ ਦੀਆਂ ਦੋ ਸੀਟਾਂ ‘ਤੇ ਹੋਈ ਚੋਣ ਦੇ ਸ਼ਨੀਵਾਰ ਦੀ ਸਵੇਰ ਨਤੀਜੇ ਆਏ | ਕਰੀਬ ਅੱਠ ਘੰਟੇ ਦੇਰ ਨਾਲ ਸ਼ੁਰੂ ਹੋਈ ਗਿਣਤੀ ਤੋਂ ਬਾਅਦ ਭਾਜਪਾ ਉਮੀਦਵਾਰ ਕ੍ਰਿਸ਼ਨ ਲਾਲ ਪੰਵਾਰ ਅਤੇ ਭਾਜਪਾ ਸਮਰਥਕ ਆਜ਼ਾਦ ਉਮੀਦਵਾਰ ਕ੍ਰਾਤਿਕੇ ਸ਼ਰਮਾ ਨੂੰ ਜੇਤੂ ਐਲਾਨਿਆ ਗਿਆ, ਜਦਕਿ ਕਾਂਗਰਸ ਉਮੀਦਵਾਰ ਅਜੈ ਮਾਕਨ 29 ਵੋਟ ਲੈ ਕੇ ਵੀ ਚੋਣ ਹਾਰ ਗਏ | ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਮਨੋਹਰ ਲਾਲ ਖੱਟਰ ਨੇ ਟਵੀਟ ਕਰਕੇ ਨਵੇਂ ਜਿੱਤੇ ਰਾਜ ਸਭਾ ਮੈਂਬਰਾਂ ਨੂੰ ਸ਼ੁਭਕਾਮਨਵਾਂ ਦਿੱਤੀਆਂ |
ਜਿਕਰਯੋਗ ਹੈ ਕਿ ਸ਼ੁੱਕਰਵਾਰ ਹੋਈ ਵੋਟਿੰਗ ‘ਚ ਭਾਜਪਾ ਉਮੀਦਵਾਰ ਨੂੰ 31 ਵੋਟ, ਆਜ਼ਾਦ ਉਮੀਦਵਾਰ ਨੂੰ 28 ਵੋਟ ਅਤੇ ਕਾਂਗਰਸ ਨੂੰ 29 ਵੋਟ ਮਿਲੇ | ਹਾਲਾਂਕਿ, ਵੋਟਾਂ ਦਾ ਗਣਿਤ ਕੁਝ ਇਸ ਤਰ੍ਹਾਂ ਬਣਿਆ ਕਿ ਕ੍ਰਾਤਿਕੇ ਜੇਤੂ ਐਲਾਨੇ ਗਏ | ਅਸਲ ‘ਚ ਹਰਿਆਣਾ ਦੇ ਕੁੱਲ 90 ਵਿਧਾਇਕਾਂ ‘ਚੋਂ ਇੱਕ ਆਜ਼ਾਦ ਨੇ ਵੋਟ ਨਹੀਂ ਦਿੱਤੀ ਅਤੇ ਇੱਕ ਵੋਟ ਖਾਰਜ ਕਰ ਦਿੱਤਾ ਗਿਆ, ਜਿਸ ਨਾਲ 99 ਵੋਟ ਮੰਨੇ ਗਏ |
ਮਤਲਬ ਹਰ ਉਮੀਦਵਾਰ ਨੂੰ ਜਿੱਤਣ ਲਈ 29.34 ਵੋਟ ਚਾਹੀਦੇ ਸਨ, ਕਿਉਂਕਿ ਪੰਵਾਰ ਨੂੰ 31 ਵੋਟ ਮਿਲੇ ਸਨ, ਇਸ ‘ਚ ਉਨ੍ਹਾ ਦਾ 1.66 ਵੋਟ ਭਾਜਪਾ ਸਮਰਥਕ ਸ਼ਰਮਾ ਦੇ ਹਿੱਸੇ ‘ਚ ਚਲਾ ਗਿਆ, ਕਿਉਂਕਿ ਕ੍ਰਾਤਿਕੇ ਦੂਜੇ ਤਰਜੀਹੀ ਉਮੀਦਵਾਰ ਸਨ | ਇਸ ‘ਚ ਕਾਰਤਿਕੇ ਨੂੰ 29.66 ਵੋਟ (28+1.66) ਮਿਲੇ, ਜਿਸ ਨਾਲ ਉਨ੍ਹਾ ਦੀ ਜਿੱਤ ਹੋਈ | ਏਧਰ ਮਾਕਨ 29 ਵੋਟ ਲੈ ਕੇ ਵੀ ਹਾਰ ਗਏ | ਜ਼ਿਕਰਯੋਗ ਹੈ ਕਿ ਦੋਵਾਂ ਦਲਾਂ ਵੱਲੋਂ ਵੋਟ ਪਾਉਣ ‘ਚ ਵਿਧਾਇਕਾਂ ਵੱਲੋਂ ਨਿਯਮਾਂ ਦੇ ਉਲੰਘਣ ਦਾ ਦੋਸ਼ ਲਾਉਣ ਤੋਂ ਬਾਅਦ ਚੋਣ ਕਮਿਸ਼ਨ ਨੇ ਸ਼ੁੱਕਰਵਾਰ ਦੀ ਦੇਰ ਰਾਤ ਇੱਕ ਵਜੇ ਅੱਠ ਘੰਟੇ ਦੀ ਦੇਰੀ ਨਾਲ ਵੋਟਾਂ ਦੀ ਗਿਣਤੀ ਸ਼ੁਰੂ ਕੀਤੀ | ਉਥੇ ਹੀ ਸ਼ਨੀਵਾਰ ਤੜਕੇ 3.10 ਵਜੇ ਨਤੀਜੇ ਐਲਾਨੇ |

LEAVE A REPLY

Please enter your comment!
Please enter your name here