ਦਿੱਲੀ ‘ਚ ਪੰਜਾਬ ਦੇ ਕਿਸਾਨਾਂ ਵੱਲੋਂ ਧਰਨਾ

0
216

ਨਵੀਂ ਦਿੱਲੀ : ਪੰਜਾਬ ਦੇ ਸੈਂਕੜੇ ਕਿਸਾਨਾਂ ਨੇ ਸੋਮਵਾਰ ਇੱਥੇ ਜੰਤਰ-ਮੰਤਰ ‘ਤੇ ਇਕੱਠੇ ਹੋ ਕੇ ਕੇਂਦਰ ਵਿਰੁੱਧ ਪ੍ਰਦਰਸ਼ਨ ਕੀਤਾ ਅਤੇ ਪਾਣੀ ਦੀ ਬਰਾਬਰ ਵੰਡ ਤੇ ਘੱਟੋ-ਘੱਟ ਸਮਰਥਨ ਮੁੱਲ ਸਕੀਮ ਨੂੰ ਲਾਗੂ ਕਰਨ ਸਮੇਤ ਆਪਣੀਆਂ ਮੰਗਾਂ ਲਈ ਦਬਾਅ ਪਾਇਆ | ਪੰਜਾਬ ਦੀਆਂ ਪੰਜ ਕਿਸਾਨ ਯੂਨੀਅਨਾਂ ਨੇ ਭਾਰੀ ਪੁਲਸ ਪਹਿਰੇ ਹੇਠ ਧਰਨਾ ਦਿੱਤਾ | ਕਿਸਾਨਾਂ ਦੇ ਵਫਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਬੋਧਤ ਮੰਗ ਪੱਤਰ ਵੀ ਸੰਬੰਧਤ ਅਧਿਕਾਰੀਆਂ ਨੂੰ ਸੌਂਪਿਆ, ਜਿਸ ‘ਚ ਕਿਸਾਨਾਂ ਨੇ ਮੋਦੀ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਲਈ ਪਾਣੀ ਦੀ ਸਹੀ ਵੰਡ ਨੂੰ ਯਕੀਨੀ ਬਣਾਉਣ ਅਤੇ ਐੱਮ ਐੱਸ ਪੀ ਸਕੀਮ ਨੂੰ ਲਾਗੂ ਕਰਨ |

LEAVE A REPLY

Please enter your comment!
Please enter your name here