25.2 C
Jalandhar
Thursday, September 19, 2024
spot_img

ਟੀ ਟੀ ਈ ਦੀ ਕਰਤੂਤ

ਲਖਨਊ : ਅੰਮਿ੍ਤਸਰ ਤੋਂ ਕੋਲਕਾਤਾ ਜਾ ਰਹੀ ਅਕਾਲ ਤਖਤ ਐੱਕਸਪ੍ਰੈੱਸ ‘ਚ ਸ਼ਰਾਬੀ ਟੀ ਟੀ ਈ ਨੇ ਔਰਤ ਦੇ ਸਿਰ ‘ਤੇ ਪਿਸ਼ਾਬ ਕਰ ਦਿੱਤਾ | ਅੰਮਿ੍ਤਸਰ ਦੀ ਮਹਿਲਾ ਪਤੀ ਰਾਜੇਸ਼ ਕੁਮਾਰ ਨਾਲ ਯਾਤਰਾ ਕਰ ਰਹੀ ਸੀ | ਜੀ ਆਰ ਪੀ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਅੱਧੀ ਰਾਤ ਨੂੰ ਅਕਾਲ ਤਖਤ ਐੱਕਸਪ੍ਰੈੱਸ ਦੇ ਏ-1 ਕੋਚ ‘ਚ ਉਸ ਸਮੇਂ ਵਾਪਰੀ | ਔਰਤ ਦਾ ਰੌਲਾ ਸੁਣ ਕੇ ਯਾਤਰੀ ਇਕੱਠੇ ਹੋ ਗਏ ਅਤੇ ਸ਼ਰਾਬੀ ਟੀ ਟੀ ਈ ਨੂੰ ਕਾਬੂ ਕਰ ਲਿਆ, ਜਿਸ ਦੀ ਪਛਾਣ ਮੁੰਨਾ ਕੁਮਾਰ ਵਾਸੀ ਬਿਹਾਰ ਵਜੋਂ ਹੋਈ ਹੈ | ਸੋਮਵਾਰ ਨੂੰ ਜਦੋਂ ਟਰੇਨ ਚਾਰਬਾਗ ਰੇਲਵੇ ਸਟੇਸ਼ਨ ਲਖਨਊ ਪਹੁੰਚੀ ਤਾਂ ਟੀ ਟੀ ਈ ਨੂੰ ਜੀ ਆਰ ਪੀ ਦੇ ਹਵਾਲੇ ਕਰ ਦਿੱਤਾ ਗਿਆ | ਟੀ ਟੀ ਈ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ | ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਟਵੀਟ ਕਰਕੇ ਕਿਹਾ ਹੈ ਕਿ ਟੀ ਟੀ ਈ ਨੂੰ ਬਰਤਰਫ ਕਰ ਦਿੱਤਾ ਗਿਆ ਹੈ |

Related Articles

LEAVE A REPLY

Please enter your comment!
Please enter your name here

Latest Articles