25.4 C
Jalandhar
Sunday, August 14, 2022
spot_img

ਜਾਵੇਦ ਪੰਪ ਦੇ ਘਰ ‘ਤੇ ਚਲਾਇਆ ਬੁਲਡੋਜ਼ਰ

ਪ੍ਰਯਾਗਰਾਜ : ਬੀਤੇ ਦਿਨ ਦੀ ਹਿੰਸਾ ਕਾਰਨ ਐਤਵਾਰ ਪ੍ਰਸ਼ਾਸਨ ਨੇ ਪੁਲਸ ਦੀ ਮਦਦ ਨਾਲ ਮੁਹੰਮਦ ਜਾਵੇਦ ਉਰਫ ਜਾਵੇਦ ਪੰਪ ਦੇ ਦੋ ਮੰਜ਼ਲਾ ਘਰ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ | ਜਾਵੇਦ ਪੰਪ ਦਾ ਨਾਂਅ ਪੈਗੰਬਰ ਮੁਹੰਮਦ ਬਾਰੇ ਭਾਜਪਾ ਨੇਤਾ ਨੂਪੁਰ ਸ਼ਰਮਾ ਵੱਲੋਂ ਕੀਤੀਆਂ ਕਥਿਤ ਟਿੱਪਣੀਆਂ ਕਾਰਨ 10 ਜੂਨ ਨੂੰ ਸ਼ਹਿਰ ‘ਚ ਭੜਕੀ ਹਿੰਸਾ ਦੇ ਮੁੱਖ ਸਾਜ਼ਿਸ਼ਘਾੜੇ ਵਜੋਂ ਬੋਲਦਾ ਹੈ | ਪ੍ਰਯਾਗਰਾਜ ਵਿਕਾਸ ਅਥਾਰਟੀ (ਪੀ ਡੀ ਏ) ਨੇ ਪਹਿਲਾਂ ਮਕਾਨ ਨੂੰ ਢਾਹੁਣ ਲਈ ਨੋਟਿਸ ਜਾਰੀ ਕੀਤਾ ਸੀ, ਜੋ ਕਥਿਤ ਤੌਰ ‘ਤੇ ਲੋੜੀਂਦੀਆਂ ਮਨਜ਼ੂਰੀਆਂ ਲਏ ਬਿਨਾਂ ਬਣਾਇਆ ਗਿਆ ਸੀ | ਸ਼ਹਿਰ ਦੇ ਅਤਲਾ ਇਲਾਕੇ ‘ਚ ਜਾਵੇਦ ਦੇ ਘਰ ਦੇ ਗੇਟ ‘ਤੇ ਪੀ ਡੀ ਏ ਦਾ ਨੋਟਿਸ ਚਿਪਕਾਇਆ ਗਿਆ ਸੀ, ਜਿਸ ‘ਚ ਸੂਚਿਤ ਕੀਤਾ ਗਿਆ ਸੀ ਕਿ ਉਹ 12 ਜੂਨ ਨੂੰ ਸਵੇਰੇ 11 ਵਜੇ ਤੱਕ ਜਾਇਦਾਦ ਖਾਲੀ ਕਰ ਲੈਣ ਤਾਂ ਜੋ ਕਾਰਵਾਈ ਕੀਤੀ ਜਾ ਸਕੇ | ਨੋਟਿਸ ਵਿਚ ਕਿਹਾ ਗਿਆ ਹੈ ਕਿ ਜਾਇਦਾਦ ‘ਚ ਗੈਰ-ਕਾਨੂੰਨੀ ਢਾਂਚੇ ਸਨ, ਜੋ ਲੋੜੀਂਦੇ ਪਰਮਿਟ ਲਏ ਬਿਨਾਂ ਬਣਾਏ ਗਏ ਸਨ |
ਯੂ ਪੀ ਪੁਲਸ ਨੇ ਸੂਬੇ ਵਿਚ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਪੈਗੰਬਰ ਮੁਹੰਮਦ ਬਾਰੇ ਟਿੱਪਣੀ ਖਿਲਾਫ ਪ੍ਰਦਰਸ਼ਨਾਂ ਦੌਰਾਨ ਹੋਈ ਹਿੰਸਾ ਦੇ ਮਾਮਲੇ ‘ਚ ਹੁਣ ਤੱਕ ਕੁੱਲ 8 ਜ਼ਿਲਿ੍ਹਆਂ ‘ਚ 13 ਕੇਸ ਦਰਜ ਕਰਕੇ 304 ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਹੈ |

Related Articles

LEAVE A REPLY

Please enter your comment!
Please enter your name here

Latest Articles