ਚੋਰੀ ਦੇ ਸ਼ੱਕ ’ਚ ਵਿਦਿਆਰਥਣਾਂ ਦੇ ਕੱਪੜੇ ਲੁਹਾਏ

0
219

ਨਵੀਂ ਦਿੱਲੀ : ਇੱਥੇ ਨਰਸਿੰਗ ਕਾਲਜ ਦੀਆਂ ਦੋ ਵਿਦਿਆਰਥਣਾਂ ਨੂੰ ਹੋਸਟਲ ਵਾਰਡਨ ਵੱਲੋਂ ਚੋਰੀ ਦੇ ਸ਼ੱਕ ਵਿਚ ਕਥਿਤ ਤੌਰ ’ਤੇ ਨਿਰਵਸਤਰ ਕਰਕੇ ਤਲਾਸ਼ੀ ਲੈ ਕੇ ਜ਼ਲੀਲ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਉਸ ਨੂੰ ਫੋਨ ’ਤੇ ਲੋਕ ਨਰਾਇਣ ਜੈ ਪ੍ਰਕਾਸ਼ ਹਸਪਤਾਲ ਦੇ ਅਹਿਲਿਆਬਾਈ ਕਾਲਜ ਆਫ ਨਰਸਿੰਗ ਦੀਆਂ ਦੋ ਵਿਦਿਆਰਥਣਾਂ ਨੂੰ ਕਥਿਤ ਤੌਰ ’ਤੇ ਤੰਗ-ਪ੍ਰੇਸ਼ਾਨ ਕਰਨ ਦੀ ਜਾਣਕਾਰੀ ਮਿਲੀ। ਪੁੱਛ-ਪੜਤਾਲ ਦੌਰਾਨ ਪਤਾ ਲੱਗਾ ਕਿ ਹੋਸਟਲ ’ਚ ਰਹਿ ਰਹੀਆਂ ਬੀ ਐੱਸ ਸੀ ਨਰਸਿੰਗ ਫਾਈਨਲ ਈਅਰ ਦੀਆਂ ਦੋ ਵਿਦਿਆਰਥਣਾਂ ਹੋਰਨਾਂ ਵਿਦਿਆਰਥਣਾਂ ਤੇ ਵਾਰਡਨ ਨਾਲ ਇੱਕ ਸਮਾਜਕ ਸਮਾਗਮ ’ਚ ਸ਼ਾਮਲ ਹੋਣ ਲਈ ਮੰਡੀ ਹਾਊਸ ਇਲਾਕੇ ’ਚ ਗਈਆਂ ਸਨ। ਇਸ ਦੌਰਾਨ ਵਾਰਡਨ ਨੇ ਦੇਖਿਆ ਕਿ ਉਸ ਦੇ ਬੈਗ ’ਚੋਂ 8000 ਰੁਪਏ ਗਾਇਬ ਸਨ। ਵਾਰਡਨ ਨੂੰ ਦੋ ਵਿਦਿਆਰਥਣਾਂ ’ਤੇ ਚੋਰੀ ਦਾ ਸ਼ੱਕ ਸੀ। ਵਾਰਡਨ ਨੇ ਹੋਰਨਾਂ ਵਿਦਿਆਰਥਣਾਂ ਦੀ ਮਦਦ ਨਾਲ ਦੋਵੇਂ ਵਿਦਿਆਰਥਣਾਂ ਦੇ ਕੱਪੜੇ ਉਤਾਰ ਕੇ ਉਨ੍ਹਾਂ ਦੀ ਤਲਾਸ਼ੀ ਲਈ, ਪਰ ਉਨ੍ਹਾਂ ਕੋਲੋਂ ਚੋਰੀ ਦੀ ਰਕਮ ਬਰਾਮਦ ਨਹੀਂ ਹੋਈ।

LEAVE A REPLY

Please enter your comment!
Please enter your name here