ਰਾਜਪਾਲ ਦੀ ਮੁੱਖ ਮੰਤਰੀ ਨੂੰ ਇੱਕ ਹੋਰ ਚਿੱਠੀ

0
213

ਚੰਡੀਗੜ੍ਹ : ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਚਿੱਠੀਆਂ ਦਾ ਸਿਲਸਿਲਾ ਜਾਰੀ ਰੱਖਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਕ ਹੋਰ ਚਿੱਠੀ ਲਿਖ ਕੇ ਤਰਨ ਤਾਰਨ ਵਿਚ ‘ਗੈਰਕਾਨੂੰਨੀ’ ਮਾਈਨਿੰਗ ਦੀ ਘਟਨਾ ਦੀ ਵਿਸਤਿ੍ਰਤ ਰਿਪੋਰਟ ਮੰਗੀ ਹੈ।
ਹਾਲ ਹੀ ’ਚ ਗੈਰਕਾਨੂੰਨੀ ਮਾਈਨਿੰਗ ਦੇ ਮਾਮਲੇ ਵਿਚ ‘ਆਪ’ ਦੇ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਕਰੀਬੀ ਰਿਸ਼ਤੇਦਾਰ ਸਣੇ 10 ਵਿਅਕਤੀਆਂ ਦੀ ਗਿ੍ਰਫਤਾਰੀ ਦੇ ਬਾਅਦ ਤਰਨ ਤਾਰਨ ਦੇ ਐੱਸ ਐੱਸ ਪੀ ਗੁਰਮੀਤ ਸਿੰਘ ਚੌਹਾਨ ਦੀ ਬਦਲੀ ਕਰ ਦਿੱਤੀ ਗਈ ਸੀ।
ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਰਾਜਪਾਲ ਨੇ ਕਿਹਾਮੈਂ ਮੀਡੀਆ ਵਿਚ ਵਿਧਾਇਕ ਦੇ ਪੁਲਸ ਵਿਚ ਕੁਰੱਪਸ਼ਨ, ਰਾਤ ਨੂੰ ਵਿਧਾਇਕ ਦੇ ਕਰੀਬੀ ਰਿਸ਼ਤੇਦਾਰਾਂ ਵੱਲੋਂ ਗੈਰਕਾਨੂੰਨੀ ਮਾਈਨਿੰਗ, ਪੁਲਸ ਅਧਿਕਾਰੀਆਂ ਦੀ ਮੁਅੱਤਲੀ ਤੇ ਫਿਰ ਤਰਨ ਤਾਰਨ ਦੇ ਐੱਸ ਐੱਸ ਪੀ ਦੀ ਬਦਲੀ ਬਾਰੇ ਟਕਰਾਉਦੀਆਂ ਰਿਪੋਰਟਾਂ ਪੜ੍ਹ ਰਿਹਾ ਹਾਂ। ਪੰਜਾਬ ਵਿਚ ਗੈਰਕਾਨੂੰਨੀ ਮਾਈਨਿੰਗ ਅਹਿਮ ਮੁੱਦਾ ਹੈ ਤੇ ਇਸ ਵਿਚ ਕਾਫੀ ਕੁਰੱਪਸ਼ਨ ਦੀ ਗੱਲ ਹੁੰਦੀ ਹੈ। ਇਸ ਪਿਛੋਕੜ ਵਿਚ ਕੁਝ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਪੁਲਸ ਪਾਰਟੀ ਨੇ ਤਰਨ ਤਾਰਨ ਜ਼ਿਲ੍ਹੇ ਵਿਚ ਰਾਤ ਨੂੰ ਗੈਰਕਾਨੂੰਨੀ ਮਾਈਨਿੰਗ ਨੂੰ ਬੇਨਕਾਬ ਕੀਤਾ ਅਤੇ ਵਿਧਾਇਕ ਦਾ ਇਕ ਕਰੀਬੀ ਰਿਸ਼ਤੇਦਾਰ ਇਸ ਦਾ ਹਿੱਸਾ ਹੈ। ਮੀਡੀਆ ਰਿਪੋਰਟਾਂ ਵਿਚ ਅੱਗੇ ਕਿਹਾ ਗਿਆ ਹੈ ਕਿ ਜਿਹੜੀ ਪੁਲਸ ਪਾਰਟੀ ਛਾਪਾ ਮਾਰਨ ਗਈ ਸੀ, ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਤੇ ਐੱਸ ਐੱਸ ਪੀ ਨੂੰ ਬਦਲ ਦਿੱਤਾ ਗਿਆ। ਇਸ ਕਰਕੇ ਉਹ ਚਾਹੁੰਦੇ ਹਨ ਕਿ ਸਰਕਾਰ ਵਿਧਾਇਕ ਦੇ ਦੋਸ਼ਾਂ, ਗੈਰਕਾਨੂੰਨੀ ਮਾਈਨਿੰਗ ਸਰਗਰਮੀ ਤੇ ਪੁਲਸ ਅਧਿਕਾਰੀਆਂ ਖਿਲਾਫ ਕਾਰਵਾਈ ਬਾਰੇ ਵਿਸਤਿ੍ਰਤ ਰਿਪੋਰਟ ਉਨ੍ਹਾ ਨੂੰ ਦੇਵੇ।

LEAVE A REPLY

Please enter your comment!
Please enter your name here