ਰਾਜਪਾਲ ਨੇ ਫਿਰ ਅੜਿੱਕਾ ਡਾਹਿਆ

0
187

ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਦਫਤਰ ਨੇ 20-21 ਅਕਤੂਬਰ ਨੂੰ ਹੋਣ ਵਾਲੇ ਪੰਜਾਬ ਅਸੰਬਲੀ ਦੇ ਵਿਸ਼ੇਸ਼ ਸੈਸ਼ਨ ਤੇ ਸੈਸ਼ਨ ਦੌਰਾਨ ਹੋਣ ਵਾਲੇ ਕਿਸੇ ਵੀ ਕੰਮ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ | ਪੰਜਾਬ ਸਰਕਾਰ ਨੇ ਐੱਸ ਵਾਈ ਐੱਲ ਨਹਿਰ ਵਿਵਾਦ ਦੇ ਮੱਦੇਨਜ਼ਰ 20-21 ਅਕਤੂਬਰ ਨੂੰ ਦੋ ਰੋਜ਼ਾ ਸੈਸ਼ਨ ਬੁਲਾਇਆ ਹੈ | ਪੰਜਾਬ ਰਾਜ ਭਵਨ ਨੇ ਸਕੱਤਰ ਪੰਜਾਬ ਅਸੰਬਲੀ ਨੂੰ ਇਸ ਸੰਬੰਧੀ ਪੱਤਰ ਭੇਜਿਆ ਹੈ | ਰਾਜਪਾਲ ਪੁਰੋਹਿਤ ਸਰਹੱਦੀ ਜ਼ਿਲਿ੍ਹਆਂ ਦੇ ਤਿੰਨ ਦਿਨਾਂ ਦੌਰੇ ‘ਤੇ ਹਨ ਅਤੇ ਸ਼ੁੱਕਰਵਾਰ ਗੁਰਦਾਸਪੁਰ ਦਾ ਦੌਰਾ ਕਰ ਰਹੇ ਹਨ | ਪੱਤਰ ‘ਚ ਇਸ ਤੋਂ ਪਹਿਲਾਂ 19-20 ਜੂਨ ਨੂੰ ਵਿਸ਼ੇਸ਼ ਸੈਸ਼ਨ ਸੱਦਣ ‘ਤੇ ਰਾਜਪਾਲ ਵੱਲੋਂ ਕੀਤੇ ਇਤਰਾਜ਼ ਵੀ ਨੱਥੀ ਹਨ |

LEAVE A REPLY

Please enter your comment!
Please enter your name here