ਜੈਪੁਰ : ਭਾਜਪਾ ਦੇ ਰਾਜ ਸਭਾ ਮੈਂਬਰ ਕਿਰੋੜੀ ਲਾਲ ਮੀਨਾ ਨੇ ਸ਼ੁੱਕਰਵਾਰ ਦੋਸ਼ ਲਾਇਆ ਕਿ ਜੈਪੁਰ ਦੀ ਇਮਾਰਤ ‘ਚ 100 ਨਿੱਜੀ ਲਾਕਰਾਂ ‘ਚ 500 ਕਰੋੜ ਰੁਪਏ ਦਾ ਕਾਲਾ ਧਨ ਅਤੇ 50 ਕਿਲੋ ਸੋਨਾ ਰੱਖਿਆ ਹੋਇਆ ਹੈ | ਮੀਨਾ ਨੇ ਪੁਲਸ ਤੋਂ ਲਾਕਰ ਖੋਲ੍ਹਣ ਦੀ ਮੰਗ ਕੀਤੀ | ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਲਾਕਰ ਕਿਸ ਦੇ ਹਨ | ਭਾਜਪਾ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਵਾਈ ਮਾਧੋਪੁਰ ਸੀਟ ਤੋਂ ਮੀਨਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ | ਉਨ੍ਹਾ ਪ੍ਰੈੱਸ ਕਲੱਬ ਵਿਖੇ ਮੀਡੀਆ ਦੇ ਸਾਹਮਣੇ ਦਾਅਵਾ ਕੀਤਾ-ਕਰੀਬ 100 ਲਾਕਰਾਂ ‘ਚ 500 ਕਰੋੜ ਰੁਪਏ ਅਤੇ 50 ਕਿਲੋ ਸੋਨਾ ਹੈ | ਮੈਂ ਉਦੋਂ ਤੱਕ ਗੇਟ ‘ਤੇ ਬੈਠਾ ਰਹਾਂਗਾ, ਜਦੋਂ ਤੱਕ ਪੁਲਸ ਆ ਕੇ ਲਾਕਰ ਨਹੀਂ ਖੋਲ੍ਹ ਦਿੰਦੀ |



