ਐੱਫ ਬੀ ਆਈ ਡਾਇਰੈਕਟਰ ਵੱਲੋਂ ਸੀ ਬੀ ਆਈ ਡਾਇਰੈਕਟਰ ਨਾਲ ਮੁਲਾਕਾਤ

0
212

ਨਵੀਂ ਦਿੱਲੀ : ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ ਬੀ ਆਈ) ਦੇ ਡਾਇਰੈਕਟਰ ਕਿ੍ਰਸਟੋਫਰ ਰੇਅ, ਜਿਹੜੇ ਦੋ ਦਿਨਾਂ ਦੌਰੇ ’ਤੇ ਭਾਰਤ ਪੁੱਜੇ, ਨੇ ਪਹਿਲਾਂ ਸੀ ਬੀ ਆਈ ਦੇ ਡਾਇਰੈਕਟਰ ਪ੍ਰਵੀਨ ਸੂਦ ਨਾਲ ਮੁਲਾਕਾਤ ਕੀਤੀ। ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਇਹ ਦੌਰਾ ਸੁਰੱਖਿਆ ਅਤੇ ਅੱਤਵਾਦ ’ਤੇ ਕੇਂਦਰਤ ਹੋਵੇਗਾ। ਦੋਵਾਂ ਮੁਲਕਾਂ ਦੇ ਅਧਿਕਾਰੀਆਂ ਵਿਚਾਲੇ ਮੀਟਿੰਗਾਂ ’ਚ ਅਮਰੀਕੀ ਵੱਖਵਾਦੀ ਨਾਗਰਿਕ ਗੁਰਪਤਵੰਤ ਸਿੰਘ ਪਨੂੰ ਦੀ ਹੱਤਿਆ ਦੀ ਸਾਜ਼ਿਸ਼ ਦਾ ਮਾਮਲਾ ਵੀ ਉਠਣ ਦੀ ਸੰਭਾਵਨਾ ਹੈ। ਅਮਰੀਕੀ ਪ੍ਰਸ਼ਾਸਨ ਨੇ ਭਾਰਤੀ ਨਾਗਰਿਕ ਅਤੇ ਭਾਰਤੀ ਏਜੰਸੀ ਦੇ ਅਧਿਕਾਰੀ ’ਤੇ ਹੱਤਿਆ ਦੀ ਸਾਜ਼ਿਸ਼ ਦੇ ਦੋਸ਼ ਲਗਾਏ ਹਨ। ਐੱਫ ਬੀ ਆਈ ਦੇ ਡਾਇਰੈਕਟਰ ਕੌਮੀ ਜਾਂਚ ਏਜੰਸੀ (ਐੱਨ ਆਈ ਏ) ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨਗੇ।

LEAVE A REPLY

Please enter your comment!
Please enter your name here