ਸਰਕਾਰ ਬਿਆਨ ਦੇਣ ਲਈ ਤਿਆਰ ਨਹੀਂ, ਸੰਸਦ ਨਹੀਂ ਚੱਲੀ

0
181

ਨਵੀਂ ਦਿੱਲੀ : ਸੰਸਦ ਦੀ ਸੁਰੱਖਿਆ ਵਿਚ ਸੰਨ੍ਹ ਦੇ ਮਾਮਲੇ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਬਿਆਨ ਦੀ ਮੰਗ ਨੂੰ ਲੈ ਕੇ ਲੋਕ ਸਭਾ ਤੇ ਰਾਜ ਸਭਾ ਵਿਚ ਸ਼ੁੱਕਰਵਾਰ ਵੀ ਹੰਗਾਮਾ ਹੋਇਆ ਤੇ ਦੋਵੇਂ ਸਦਨ ਸੋਮਵਾਰ ਤਕ ਲਈ ਉਠਾ ਦਿੱਤੇ ਗਏ। ਸਦਨ ਦੇ ਬਾਹਰ ਲੋਕ ਸਭਾ ਦੇ 13 ਤੇ ਰਾਜ ਸਭਾ ਦੇ ਇਕ ਮੁਅੱਤਲ ਸਾਂਸਦ ਨੇ ਗਾਂਧੀ ਦੇ ਬੁੱਤ ਅੱਗੇ ਮੁਜ਼ਾਹਰਾ ਕੀਤਾ। ਸੋਨੀਆ ਗਾਂਧੀ ਵੀ ਇਨ੍ਹਾਂ ਨੂੰ ਮਿਲੇ।
ਵਿਰੋਧੀ ਧਿਰ ਦੇ ਗਠਜੋੜ ਇੰਡੀਆ ਨੇ ਸ਼ੁੱਕਰਵਾਰ ਮੁੜ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੰਸਦ ਦੀ ਸੁਰੱਖਿਆ ਵਿਚ ਕੁਤਾਹੀ ਦੇ ਮੁੱਦੇ ’ਤੇ ਸਦਨ ਵਿਚ ਬਿਆਨ ਦੇਣਾ ਚਾਹੀਦਾ ਹੈ ਅਤੇ ਇਸ ਮਾਮਲੇ ’ਤੇ ਚਰਚਾ ਹੋਣੀ ਚਾਹੀਦੀ ਹੈ। ਸੰਸਦ ਭਵਨ ’ਚ ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਦੇ ਚੈਂਬਰ ’ਚ ਵਿਰੋਧੀ ਪਾਰਟੀਆਂ ਦੀ ਬੈਠਕ ’ਚ ਸੰਸਦ ਦੀ ਸੁਰੱਖਿਆ ’ਚ ਕੁਤਾਹੀ ਅਤੇ ਦੋਵਾਂ ਸਦਨਾਂ ਤੋਂ ਵਿਰੋਧੀ ਧਿਰ ਦੇ 14 ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਦੇ ਮੁੱਦੇ ’ਤੇ ਚਰਚਾ ਹੋਈ। ਵਿਰੋਧੀ ਪਾਰਟੀਆਂ ਦੀ ਮੀਟਿੰਗ ’ਚ ਕਾਂਗਰਸ ਦੇ ਖੜਗੇ ਅਤੇ ਜੈਰਾਮ ਰਮੇਸ਼, ਡੀ ਐੱਮ ਕੇ ਦੇ ਟੀ ਆਰ ਬਾਲੂ, ਤਿ੍ਰਣਮੂਲ ਕਾਂਗਰਸ ਦੇ ਸੁਦੀਪ ਬੰਦੋਪਾਧਿਆਏ ਅਤੇ ਡੈਰੇਕ ਓ’ਬ੍ਰਾਇਨ, ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ, ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਅਤੇ ਕਈ ਹੋਰ ਵਿਰੋਧੀ ਸੰਸਦ ਮੈਂਬਰ ਸ਼ਾਮਲ ਹੋਏ।

LEAVE A REPLY

Please enter your comment!
Please enter your name here