ਰਾਜਾ ਇਸ ਤਰ੍ਹਾਂ ਦਾ ਹੋਵੇ, ਜੋ ਆਲੋਚਨਾ ਸੁਣ ਸਕੇ : ਗਡਕਰੀ

0
107

ਪੁਣੇ : ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਲੋਕਤੰਤਰ ਦੀ ਅਸਲੀ ਪ੍ਰੀਖਿਆ ਇਹੀ ਹੁੰਦੀ ਹੈ ਕਿ ਰਾਜੇ ਨੂੰ ਆਪਣੇ ਖਿਲਾਫ਼ ਗੱਲਾਂ ਨੂੰ ਵੀ ਸੁਣਨਾ ਪੈਂਦਾ ਹੈ। ਉਥੇ ਹੀ ਸਾਰਿਆਂ ਦੇ ਮਸ਼ਵਰੇ ਨੂੰ ਬਰਦਾਸ਼ਤ ਕਰਦਾ ਹੈ ਅਤੇ ਇਸ ’ਤੇ ਆਤਮ-ਚਿੰਤਨ ਕਰਦਾ ਹੈ। ਗਡਕਰੀ ਨੇ ਪੁਣੇ ਦੇ ਇੱਕ ਯੂਨੀਵਰਸਿਟੀ ਪੋ੍ਰਗਰਾਮ ’ਚ ਇਹ ਗੱਲ ਆਖੀ। ਗਡਕਰੀ ਨੇ ਕਿਹਾ ਕਿ ਲੇਖਕਾਂ, ਵਿਚਾਰਕਾਂ ਅਤੇ ਕਵੀਆਂ ਨੂੰ ਖੁੱਲ੍ਹ ਕੇ ਅਤੇ ਨਿਡਰ ਹੋ ਕੇ ਆਪਣੀ ਗੱਲ ਰੱਖਣੀ ਚਾਹੀਦੀ ਹੈ। ਉਨ੍ਹਾਂ ਤੋਂ ਇਹ ਉਮੀਦ ਵੀ ਕੀਤੀ ਜਾਂਦੀ ਹੈ। ਭਾਜਪਾ ਨੇਤਾ ਨੇ ਕਿਹਾ ਕਿ ਲੋਕਤੰਤਰ ਦੀ ਜੇ ਕੋਈ ਆਖਰੀ ਕਸੌਟੀ ਹੈ ਤਾਂ ਉਹ ਇਹ ਹੈ ਕਿ ਤੁਸੀਂ ਸ਼ਾਸਕ ਦੇ ਸਾਹਮਣੇ ਚਾਹੇ ਕਿੰਨੀ ਵੀ ਦਿ੍ਰੜ੍ਹਤਾ ਨਾਲ ਆਪਣੀ ਗੱਲ ਰੱਖੋ, ਸ਼ਾਸਕ ਨੂੰ ਉਸ ਨੂੰ ਸਹਿਣ ਕਰਨਾ ਹੀ ਹੋਵੇਗਾ।
ਗਡਕਰੀ ਨੇ ਕਿਹਾ ਕਿ ਕਿਸੇ ਨੂੰ ਵੀ ਆਪਣੀਆਂ ਖਾਮੀਆਂ ਪਛਾਣਨ ਲਈ ਹਮੇਸ਼ਾ ਆਲੋਚਕਾਂ ਨਾਲ ਘਿਰੇ ਰਹਿਣਾ ਹੁੰਦਾ ਹੈ। ਇਸ ਦੌਰਾਨ ਉਨ੍ਹਾ ਆਪਣੀ ਮਾਂ ਦਾ ਜ਼ਿਕਰ ਕੀਤਾ। ਗਡਕਰੀ ਨੇ ਕਿਹਾ ਕਿ ਮੇਰੀ ਮਾਂ ਅਕਸਰ ਮੈਨੂੰ ਬਚਪਨ ’ਚ ਕਹਿੰਦੀ ਸੀ, ‘ਨਿੰਦਾਚੇ ਘਰ ਨੇਹਾਮਿ ਅਸਵੇ ਸ਼ੇਜਾਰੀ।’ ਮਤਲਬ ਕਿ ਇੱਕ ਆਲੋਚਕ ਸਾਡਾ ਗੁਆਂਢੀ ਹੋਣਾ ਚਾਹੀਦਾ, ਤਾਂ ਕਿ ਉਹ ਸਾਡੀਆਂ ਖਾਮੀਆਂ ਦੱਸ ਸਕੇ।

LEAVE A REPLY

Please enter your comment!
Please enter your name here