ਹੰਝੂ ਨਿਕਲਣੋਂ ਰੋਕਣ ਦੀ ਕੋਸ਼ਿਸ਼

0
158

ਨਵੀਂ ਦਿੱਲੀ : ਸਰਕਾਰ ਨੇ ਹਾਲ ਹੀ ਵਿਚ ਬਰਾਮਦ ਡਿਊਟੀ ਹਟਾਏ ਜਾਣ ਮਗਰੋਂ ਪਰਚੂਨ ਕੀਮਤਾਂ ਵਧਣ ਦੇ ਮੱਦੇਨਜ਼ਰ ਥੋਕ ਬਾਜ਼ਾਰਾਂ ਵਿਚ ‘ਬਫਰ ਸਟਾਕ’ ਤੋਂ ਵਿਕਰੀ ਵਧਾ ਕੇ ਪਿਆਜ਼ ਦੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਕੇਂਦਰ ਨੇ ਦਿੱਲੀ ਅਤੇ ਹੋਰ ਵੱਡੇ ਸ਼ਹਿਰਾਂ ਦੇ ਥੋਕ ਬਾਜ਼ਾਰਾਂ ’ਚ ਆਪਣੇ ‘ਬਫਰ ਸਟਾਕ’ ਤੋਂ ਪਿਆਜ਼ ਕੱਢਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਦੀ ਯੋਜਨਾ ਦੇਸ਼ ’ਚ ਸਬਸਿਡੀ ਵਾਲੇ ਪਿਆਜ਼ ਦੀ ਪਰਚੂਨ ਵਿਕਰੀ ਕਰਨ ਦੀ ਹੈ। ਸਰਕਾਰ ਪਿਆਜ਼ ਦੀ ਪ੍ਰਚੂਨ ਵਿਕਰੀ 35 ਰੁਪਏ ਪ੍ਰਤੀ ਰਿਆਇਤੀ ਦਰ ’ਤੇ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਅਧਿਕਾਰਤ ਅੰਕੜਿਆਂ ਅਨੁਸਾਰ 22 ਸਤੰਬਰ ਨੂੰ ਦਿੱਲੀ ’ਚ ਪਿਆਜ਼ ਦੀ ਪਰਚੂਨ ਕੀਮਤ 55 ਰੁਪਏ ਪ੍ਰਤੀ ਕਿੱਲੋ ਸੀ, ਜੋ ਸਾਲ ਪਹਿਲਾਂ ਇਸੇ ਸਮੇਂ 38 ਰੁਪਏ ਪ੍ਰਤੀ ਕਿੱਲੋ ਸੀ।

LEAVE A REPLY

Please enter your comment!
Please enter your name here