ਭਾਜਪਾ ਮੈਨੂੰ ਚੋਰ ਸਾਬਤ ਕਰਨਾ ਚਾਹੁੰਦੀ ਸੀ : ਕੇਜਰੀਵਾਲ

0
156

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਉਤੇ ਜ਼ੋਰਦਾਰ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਉਨ੍ਹਾ ਨੂੰ ਇਸ ਕਾਰਨ ਗਿ੍ਰਫਤਾਰ ਕਰ ਕੇ ਜੇਲ੍ਹ ਭੇਜਿਆ ਗਿਆ ਸੀ, ਕਿਉਂਕਿ ਹਾਕਮ ਪਾਰਟੀ ਉਨ੍ਹਾ ਨੂੰ ਚੋਰ ਵਜੋਂ ਪੇਸ਼ ਕਰਨਾ ਚਾਹੁੰਦੀ ਸੀ, ਜਦੋਂਕਿ ਹਕੀਕਤ ਵਿਚ ਉਨ੍ਹਾ ਦੇ ‘ਕੱਟੜ ਤੋਂ ਕੱਟੜ’ ਦੁਸ਼ਮਣ ਨੂੰ ਵੀ ਪਤਾ ਹੈ ਕਿ ਉਹ ਭਿ੍ਰਸ਼ਟ ਨਹੀਂ ਹਨ। ਸਿਰਸਾ ਜ਼ਿਲ੍ਹੇ ਦੇ ਰਾਣੀਆ ਹਲਕੇ ਵਿਚ ਪਾਰਟੀ ਉਮੀਦਵਾਰ ਹਰਪਿੰਦਰ ਸਿੰਘ ਦੇ ਹੱਕ ਵਿਚ ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਉਨ੍ਹਾ ਨੂੰ ਬਿਨਾਂ ਕਿਸੇ ਕਾਰਨ ਸਾਢੇ ਪੰਜ ਮਹੀਨੇ ਜੇਲ੍ਹ ਵਿਚ ਕੱਟਣੇ ਪਏ। ਉਨ੍ਹਾ ਸਵਾਲ ਕੀਤਾਮੇਰਾ ਕਸੂਰ ਕੀ ਸੀ? ਮੇਰਾ ਕਸੂਰ ਸੀ 10 ਸਾਲਾਂ ਤੱਕ ਦਿੱਲੀ ਦਾ ਮੁੱਖ ਮੰਤਰੀ ਰਹਿਣਾ, ਜਿੱਥੇ ਮੈਂ ਗਰੀਬਾਂ ਦੇ ਬੱਚਿਆਂ ਲਈ ਵਧੀਆ ਸਕੂਲ ਬਣਵਾਏ। ਪਹਿਲਾਂ ਦਿੱਲੀ ’ਚ 7-8 ਘੰਟਿਆਂ ਤੱਕ ਦੇ ਬਿਜਲੀ ਕੱਟ ਲੱਗਦੇ ਸਨ, ਪਰ ਹੁਣ ਉਥੇ ਕਰੀਬ ਹਰ ਸਮੇਂ ਬਿਜਲੀ ਮਿਲਦੀ ਹੈ। ਮੇਰਾ ਕਸੂਰ ਇਹ ਸੀ ਕਿ ਮੈਂ ਦਿੱਲੀ ਅਤੇ ਪੰਜਾਬ ਵਿਚ ਬਿਜਲੀ ਮੁਫਤ ਕਰ ਦਿੱਤੀ ਹੈ। ਉਨ੍ਹਾ ਕਿਹਾਮੈਨੂੰ ਇਸ ਕਾਰਨ ਜੇਲ੍ਹ ਵਿਚ ਸੁੱਟਿਆ ਗਿਆ ਕਿ ਵੋ ਮੇਰੀ ਈਮਾਨਦਾਰੀ ਪੇ ਚੋਟ ਕਰਨਾ ਚਾਹਤੇ ਥੇ। ਪਰ ਲੋਕ ਜਾਨਤੇ ਹੈਂ ਕਿ ਮੈਂ ਚੋਰ ਨਹੀਂ।

LEAVE A REPLY

Please enter your comment!
Please enter your name here