28.7 C
Jalandhar
Saturday, November 2, 2024
spot_img

ਗੋਇਲ ਵੱਲੋਂ ਖਣਨ ਖੇਤਰ ‘ਚ ਅਤਿ-ਆਧੁਨਿਕ ਤਕਨਾਲੋਜੀ ਲਿਆਉਣ ਦੀ ਵਕਾਲਤ

ਚੰਡੀਗੜ੍ਹ (ਗੁਰਜੀਤ ਬਿੱਲਾ, ਕਿ੍ਸ਼ਨ ਗਰਗ)-ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਆਪਣਾ ਅਹੁਦਾ ਸਾਂਭਣ ਪਿੱਛੋਂ ਪਹਿਲੇ ਦਿਨ ਹੀ ਖਣਨ ਅਤੇ ਭੂ-ਵਿਗਿਆਨ ਵਿਭਾਗ ਨੂੰ ਪਹਿਲ ਦਿੰਦਿਆਂ ਵਿਭਾਗ ਦੇ ਕੰਮਕਾਜ ਵਿੱਚ ਪੂਰਨ ਪਾਰਦਰਸ਼ਤਾ ਲਿਆਉਣ ਵੱਲ ਆਪਣਾ ਧਿਆਨ ਕੇਂਦਰਤ ਕੀਤਾ¢ ਉਨ੍ਹਾ ਇਹ ਵਚਨਬੱਧਤਾ ਸੂਬੇ ਵਿੱਚ ਖਣਨ ਗਤੀਵਿਧੀਆਂ ਨਾਲ ਸੰਬੰਧਤ ਏਕੀਕ੍ਰਿਤ ਆਈ ਟੀ ਉਪਾਵਾਂ ਅਤੇ ਨਵੀਨਤਮ ਤਕਨੀਕੀ ਪ੍ਰਣਾਲੀਆਂ ਸਬੰਧੀ ‘ਦਿਲਚਸਪੀ ਦਾ ਪ੍ਰਗਟਾਵਾ’ ਵਰਕਸ਼ਾਪ ਦÏਰਾਨ ਪ੍ਰਗਟਾਈ¢ਉਹਨਾ ਕਿਹਾ ਕਿ ਗ਼ੈਰ-ਕਾਨੂੰਨੀ ਖਣਨ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਅਤੇ ਸੂਬੇ ਦੇ ਮਾਲੀਏ ਵਿੱਚ ਵਾਧਾ ਕਰਨ ਲਈ ਵਿਭਾਗ ਮÏਜੂਦਾ ਪ੍ਰਣਾਲੀ ਵਿੱਚ ਤਕਨੀਕੀ ਸੋਧਾਂ ਕਰਨ ਲਈ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹੈ¢ ਉਨ੍ਹਾ ਕਿਹਾ ਕਿ ਆਧੁਨਿਕੀਕਰਨ ਦੇ ਪਹਿਲੇ ਪੜਾਅ ਤਹਿਤ ਜਨਤਕ-ਨਿੱਜੀ ਭਾਗੀਦਾਰੀ (ਪੀ ਪੀ ਪੀ) ਆਧਾਰ ‘ਤੇ ਭਾਰ-ਤੋਲਕ ਕੰਡੇ ਸਥਾਪਤ ਕੀਤੇ ਜਾ ਰਹੇ ਹਨ¢ਜ਼ਿਕਰਯੋਗ ਹੈ ਕਿ ਇਸ ਪਹਿਲਕਦਮੀ ਸੰਬੰਧੀ 12 ਬਹੁ-ਰਾਸ਼ਟਰੀ ਕੰਪਨੀਆਂ ਨੇ ਖਣਨ ਅਤੇ ਭੂ-ਵਿਗਿਆਨ ਵਿਭਾਗ ਨਾਲ ਭਾਈਵਾਲੀ ਕਰਨ ‘ਚ ਦਿਲਚਸਪੀ ਦਿਖਾਈ ਹੈ¢ ਚੰਡੀਗੜ੍ਹ ਵਿਖੇ ਕਰਵਾਈ ‘ਦਿਲਚਸਪੀ ਦਾ ਪ੍ਰਗਟਾਵਾ’ ਵਰਕਸ਼ਾਪ ਦÏਰਾਨ ਖਣਨ ਅਤੇ ਭੂ-ਵਿਗਿਆਨ ਵਿਭਾਗ ਨੇ ਉੱਚ ਤਕਨੀਕੀ ਲਾਈਵ ਕਵਰੇਜ ਸਮਰਥਾਵਾਂ ਨਾਲ ਲੈਸ ਛੇ ਫਲਾਇੰਗ ਟੀਮਾਂ ਦੇ ਗਠਨ ਦਾ ਵੀ ਐਲਾਨ ਕੀਤਾ, ਜਿਸ ਦੀ ਨਿਗਰਾਨੀ ਸਰਕਾਰ ਦੇ ਮੁੱਖ ਦਫ਼ਤਰ ਵੱਲੋਂ ਕੀਤੀ ਜਾਵੇਗੀ¢ਗੋਇਲ ਨੇ ਦੱਸਿਆ ਕਿ ਸੂਬੇ ਵਿੱਚ ਪ੍ਰੋਸੈੱਸਡ ਸਮਗਰੀ ਨੂੰ ਨਿਯਮਤ ਕਰਨ ਲਈ ਵਿਆਪਕ ਕਦਮ ਚੁੱਕਦਿਆਂ ਵਿਭਾਗ ਨੇ ਪੀ ਪੀ ਪੀ ਅਧਾਰ ‘ਤੇ ਲਗਭਗ 101 ਰਣਨੀਤਕ ਥਾਵਾਂ ‘ਤੇ ਕੰਡੇ, ਬੂਮ ਬੈਰੀਅਰ, ਐਡਵਾਂਸਡ ਕੈਮਰਾ ਸਿਸਟਮ (ਏ ਐੱਨ ਪੀ ਆਰ/ ਪੀ ਟੀ ਜ਼ੈੱਡ/ ਆਈ ਪੀ/ ਵੈਰੀਫੋਕੋਲ), ਪ੍ਰੀਪੇਡ ਸਹੂਲਤਾਂ ਵਾਲੇ ਆਰ ਐੱਫ ਆਈ ਡੀ ਰੀਡਰ ਅਤੇ ਆਰ ਐੱਫ ਆਈ ਡੀ ਟੈਗ ਲਗਾਉਣ ਦਾ ਪ੍ਰਸਤਾਵ ਪੇਸ਼ ਕੀਤਾ ਹੈ¢

Related Articles

LEAVE A REPLY

Please enter your comment!
Please enter your name here

Latest Articles