ਅਕਾਲੀ ਦਲ ਚੋਣ ਮੈਦਾਨ ’ਚ ਕੁੱਦਿਆ

0
19

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਹੋਣ ਵਾਲੀ ਜ਼ਿਮਨੀ ਚੋਣ ਲਈ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੂੰ ਉਮੀਦਵਾਰ ਬਣਾਇਆ ਹੈ। ਇਹ ਐਲਾਨ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ। ਐਡਵੋਕੇਟ ਘੁੰਮਣ ਲੁਧਿਆਣਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਹਨ।
ਸ੍ਰੀ ਹੇਮਕੁੰਟ ਦੁਆਲਿਓਂ ਬਰਫ ਹਟਾਉਣ ਲਈ ਫੌਜੀ ਪੁੱਜੇ
ਦੇਹਰਾਦੂਨ : ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ-ਦੁਆਲੇ ਜੰਮੀ 8-10 ਫੁੱਟ ਬਰਫ ਹਟਾ ਕੇ ਰਸਤਾ ਬਣਾਉਣ ਲਈ ਫੌਜੀਆਂ ਦੀ ਟੋਲੀ ਗੁਰਦੁਆਰਾ ਗੋਬਿੰਦ ਘਾਟ ਪੁੱਜ ਗਈ ਹੈ, ਜੋ 19 ਅਪਰੈਲ ਤੋਂ ਸੇਵਾ ਆਰੰਭ ਕਰ ਦੇਵੇਗੀ। ਗੁਰਦੁਆਰਾ ਗੋਬਿੰਦ ਧਾਮ ਤੋਂ ਲੈ ਕੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਛੇ ਕਿੱਲੋਮੀਟਰ ਲੰਮੇ ਮਾਰਗ ’ਤੇ ਵੀ ਦੋ ਤੋਂ ਸੱਤ ਫੁੱਟ ਤੱਕ ਬਰਫ ਜੰਮੀ ਹੋਈ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 25 ਮਈ ਤੋਂ ਸੰਗਤ ਲਈ ਖੋਲ੍ਹੇ ਜਾਣੇ ਹਨ।
ਨਵੀਨ ਪ੍ਰਧਾਨਗੀ ਲਈ ਦਾਅਵੇਦਾਰ
ਭੁਬਨੇਸ਼ਵਰ : ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਆਗੂ ਤੇ ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਬੀਜੂ ਜਨਤਾ ਦਲ ਦੇ ਪ੍ਰਧਾਨ ਦੇ ਅਹੁਦੇ ਲਈ ਇੱਥੇ ਸੰਖਾ ਭਵਨ ਵਿੱਚ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਉਹ ਇਸ ਅਹੁਦੇ ਲਈ ਇੱਕੋ-ਇੱਕ ਉਮੀਦਵਾਰ ਹਨ। ਉਹ 1997 ਵਿੱਚ ਪਾਰਟੀ ਦੀ ਸਥਾਪਨਾ ਤੋਂ ਹੁਣ ਤੱਕ ਲਗਾਤਾਰ ਅੱਠ ਵਾਰ ਪ੍ਰਧਾਨ ਚੁਣੇ ਜਾ ਚੁੱਕੇ ਹਨ।