ਏਅਰ ਸਪੇਸ ਬੰਦ

0
95

ਇਸੇ ਦੌਰਾਨ ਮਿਡਲ ਈਸਟ ਦੇ ਕਈ ਦੇਸ਼ਾਂ ਨੇ ਆਪਣੇ ਏਅਰ ਸਪੇਸ ਨੂੰ ਬੰਦ ਕਰ ਦਿੱਤਾ ਹੈ। ਈਰਾਨ ਅਤੇ ਇਜ਼ਰਾਇਲ ਦੇ ਗੁਆਂਢੀ ਦੇਸ਼ ਇਰਾਕ, ਲਿਬਨਾਨ, ਸੀਰੀਆ ਅਤੇ ਜਾਰਡਨ ਨੇ ਆਪਣੇ ਏਅਰ ਸਪੇਸ ਬੰਦ ਕਰ ਲਏ ਹਨ। ਇਸ ਦੇ ਚਲਦੇ ਕਈ ਦੇਸ਼ਾਂ ਨੂੰ ਪ੍ਰੇਸ਼ਾਨ ਹੋਣੀ ਤੈਅ ਹੈ। ਈਰਾਨ ਦਾ ਏਅਰ ਸਪੇਸ ਬੰਦ ਹੋਣ ਨਾਲ ਭਾਰਤ ਦੀਆਂ ਵੀ ਕਈ ਉਡਾਨਾਂ ਨੂੰ ਵਾਪਸ ਦਿੱਲੀ ਜਾਂ ਮੁੰਬਈ ਆਉਣ ਪਿਆ ਹੈ। ਇਸ ਤੋਂ ਇਲਾਵਾ ਵਿਦੇਸ਼ਾਂ ਤੋਂ ਆ ਰਹੀਆਂ ਫਲਾਈਟਾਂ ਨੂੰ ਤਬਦੀਲ ਕੀਤਾ ਗਿਆ ਹੈ। ਇਜ਼ਰਾਇਲ ਨੇ ਤਾਂ ਆਪਣੇ ਜਹਾਜ਼ਾਂ ਦੀ ਆਵਾਜਾਈ ਅਗਲੀ ਸੂਚਨਾ ਤੱਕ ਰੋਕ ਦਿੱਤੀ ਹੈ। ਈਰਾਨ ਨੇ ਤਹਿਰਾਨ ਦੇ ਆਪਣੇ ਮੁੱਖ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਜੰਗ ’ਚ ਤੇਜ਼ੀ ਆ ਸਕਦੀ ਹੈ।
ਪਹਿਲਾਂ ਤੋਂ ਹੋ ਰਹੀ ਸੀ ਪਲੈਨਿੰਗ
ਇਹ ਹਮਲਾ ਅਚਾਨਕ ਨਹੀਂ ਹੋਇਆ। ਪਿਛਲੇ ਕੁਝ ਮਹੀਨਿਆਂ ਤੋਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਤੇਜ਼ੀ ਨਾਲ ਵਧ ਰਿਹਾ ਸੀ। ਇਜ਼ਰਾਇਲੀ ਖੁਫ਼ੀਆ ਏਜੰਸੀਆਂ ਮੁਤਾਬਕ ਈਰਾਨ ਦੇ ਕੋਲ ਏਨਾ ਯੂਰੇਨੀਅਮ ਇਕੱਠਾ ਹੋ ਚੁੱਕਿਆ ਸੀ ਕਿ ਉਹ ਕੁਝ ਹੀ ਦਿਨਾਂ ’ਚ 15 ਨਿਊਕਲੀਅਰ ਬੰਬ ਬਣਾ ਸਕਦਾ ਸੀ। ਇਹੀ ਕਾਰਨ ਸੀ ਕਿ ਨੇਤਨਯਾਹੂ ਨੇ ਇਸ ਨੂੰ ਰਾਸ਼ਟਰ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਦੱਸਿਆ ਅਤੇ ਈਰਾਨ ’ਤੇ ਹਮਲਾ ਕਰ ਦਿੱਤਾ।
ਹਾਲਾਂਕਿ ਈਰਾਨ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕੀਤਾ ਹੈ ਅਤੇ ਇਜ਼ਰਾਇਲ ’ਤੇ ਸਾਜ਼ਿਸ਼ ਅਤੇ ਖੇਤਰੀ ਅਸਥਿਰਤਾ ਫੈਲਾਉਣ ਦਾ ਦੋਸ਼ ਲਾਇਆ ਹੈ।
ਈਰਾਨ ਦਾ ਕਹਿਣਾ ਹੈ ਕਿ ਉਹ ਪ੍ਰਮਾਣੂ ਹਥਿਆਰ ਨਹੀਂ ਬਣਾਉਣਾ ਚਾਹੁੰਦਾ ਅਤੇ ਉਸ ਦੀਆਂ ਗਤੀਵਿਧੀਆਂ ਸ਼ਾਂਤੀਪੂਰਨ ਹਨ। ਦਿਲਚਸਪ ਗੱਲ ਇਹ ਹੈ ਕਿ 15 ਜੂਨ ਨੂੰ ਓਮਾਨ ’ਚ ਅਮਰੀਕਾ ਅਤੇ ਈਰਾਨ ਵਿਚਾਲੇ ਨਿਊਕਲੀਅਰ ਗੱਲਬਾਤ ਹੋਣ ਵਾਲੀ ਸੀ, ਪਰ ਹੁਣ ਇਹ ਗੱਲਬਾਤ ਵਿਚਕਾਰ ਹੀ ਲਟਕ ਗਈ ਹੈ।