ਅਹਿਮਦਾਬਾਦ : ਅਹਿਮਦਾਬਾਦ ’ਚ ਏਅਰ ਇੰਡੀਆ ਫਲਾਈਟ ਏ ਆਈ-171 ਹਾਦਸੇ ਦੇ 27 ਘੰਟੇ ਬਾਅਦ ਸ਼ੁੱਕਰਵਾਰ ਏਅਰਕ੍ਰਾਫ਼ਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਨੇ ਬਲੈਕ ਬਾਕਸ ਨੂੰ ਲੱਭ ਲਿਆ। ਇਹ ਹੋਸਟਲ ਦੀ ਛੱਤ ਤੋਂ ਮਿਲਿਆ। ਇਸ ਜ਼ਰੀਏ ਪਤਾ ਚੱਲ ਸਕਦਾ ਹੈ ਕਿ ਜਹਾਜ਼ ਹਾਦਸਾ ਹੋਣ ਤੋਂ ਪਹਿਲਾਂ ਆਖਰੀ ਪਲਾਂ ’ਚ ਕੀ ਹੋਇਆ ਸੀ।
ਜਹਾਜ਼ ਵਿੱਚ ਦੋ ਮੁੱਖ ਕਿਸਮਾਂ ਦੇ ਬਲੈਕ ਬਾਕਸ ਹੁੰਦੇ ਹਨ, ਫਲਾਈਟ ਡੇਟਾ ਰਿਕਾਰਡਰ ਅਤੇ ਕਾਕਪਿਟ ਵਾਇਸ ਰਿਕਾਰਡਰ। ਫਲਾਈਟ ਡੇਟਾ ਰਿਕਾਰਡਰ ਲਗਭਗ 25,000 ਕਿਸਮਾਂ ਦੀਆਂ ਤਕਨੀਕੀ ਜਾਣਕਾਰੀਆਂ ਰਿਕਾਰਡ ਕਰਦਾ ਹੈ, ਜਿਵੇਂ ਕਿ ਗਤੀ, ਉਚਾਈ, ਦਿਸ਼ਾ, ਇੰਜਣ ਦੀ ਕਾਰਗੁਜ਼ਾਰੀ, ਆਟੋ-ਪਾਇਲਟ ਸਥਿਤੀ, ਜਹਾਜ਼ ਦੀ ਰਾਡਾਰ ਪ੍ਰਣਾਲੀ। ਇਸ ਦੇ ਨਾਲ ਹੀ ਕਾਕਪਿਟ ਵਾਇਸ ਰਿਕਾਰਡਰ ਪਾਇਲਟ ਅਤੇ ਸਹਿ-ਪਾਇਲਟ ਵਿਚਕਾਰ ਗੱਲਬਾਤ, ਕਾਕਪਿਟ ਅਲਾਰਮ, ਕੰਟਰੋਲ ਟਾਵਰ ਨਾਲ ਸੰਚਾਰ ਅਤੇ ਕਿਸੇ ਵੀ ਤਰ੍ਹਾਂ ਦੀਆਂ ਆਵਾਜ਼ਾਂ ਨੂੰ ਰਿਕਾਰਡ ਕਰਦਾ ਹੈ।


