ਤਿਰੁਅਨੰਤਪੁਰਮ : ਬਿ੍ਰਟਿਸ਼ ਐੱਫ-35 ਲੜਾਕੂ ਜਹਾਜ਼ ਨੇ ਸ਼ਨਿੱਚਰਵਾਰ ਰਾਤੀਂ ਕਰੀਬ ਸਾਢੇ ਨੌਂ ਵਜੇ ਇੱਥੇ ਕੌਮਾਂਤਰੀ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕੀਤੀ। ਸੂਤਰਾਂ ਮੁਤਾਬਕ ਜਹਾਜ਼ ’ਚ ਈਂਧਣ ਘਟ ਗਿਆ ਸੀ। ਮੰਨਿਆ ਜਾਂਦਾ ਹੈ ਕਿ ਉਸ ਨੇ ਏਅਰਕ੍ਰਾਫਟ ਕਰੀਅਰ ਤੋਂ ਉਡਾਣ ਭਰੀ ਸੀ। ਇੱਕ ਸੂਤਰ ਨੇ ਕਿਹਾ, ‘‘ਪਾਇਲਟ ਨੇ ਘੱਟ ਈਂਧਣ ਦੀ ਰਿਪੋਰਟ ਕੀਤੀ ਅਤੇ ਲੈਂਡਿੰਗ ਦੀ ਇਜਾਜ਼ਤ ਮੰਗੀ। ਸਭ ਕੁਝ ਜਲਦੀ ਅਤੇ ਪੇਸ਼ੇਵਰ ਤਰੀਕੇ ਨਾਲ ਸੰਭਾਲਿਆ ਗਿਆ।’’



