ਪੁਣੇ : ਐਤਵਾਰ ਇੰਦਰਾਯਣੀ ਨਦੀ ’ਤੇ ਬਣਿਆ ਲੋਹੇ ਦਾ ਪੁਲ ਢਹਿਣ ਕਾਰਨ ਕਈ ਨਿੱਕੇ ਬੱਚਿਆਂ ਸਣੇ 25-30 ਸੈਲਾਨੀਆਂ ਦੇ ਵਹਿ ਜਾਣ ਦਾ ਖਦਸ਼ਾ ਹੈ। ਪੁਲ ਢਹਿਣ ਵੇਲੇ ਸੈਲਾਨੀ ਸੈਲਫੀਆਂ ਲੈ ਰਹੇ ਸਨ। ਸਥਾਨਕ ਵਿਧਾਇਕ ਸੁਨੀਲ ਸ਼ੇਲਕੇ ਨੇ ਦੱਸਿਆ ਕਿ ਛੇ ਮੌਤਾਂ ਦੀ ਪੁਸ਼ਟੀ ਹੋਈ ਹੈ। ਇਹ ਘਟਨਾ ਕੁੰਡਮਾਲਾ ਵਿੱਚ ਵਾਪਰੀ, ਜੋ ਕਿ ਇੱਕ ਪ੍ਰਸਿੱਧ ਸੈਰ-ਸਪਾਟਾ ਸਥਾਨ ਹੈ, ਜਿੱਥੇ ਮਾਨਸੂਨ ਦੌਰਾਨ ਵੱਡੀ ਗਿਣਤੀ ਵਿੱਚ ਸੈਲਾਨੀ ਆਉਂਦੇ ਹਨ। ਪਿਛਲੇ ਦੋ ਦਿਨਾਂ ਤੋਂ ਇਲਾਕੇ ਵਿੱਚ ਭਾਰੀ ਬਾਰਿਸ਼ ਹੋ ਰਹੀ ਸੀ।
5 ਨੌਜਵਾਨ ਡੁੱਬੇ
ਹੈਦਰਾਬਾਦ : ਤਿਲੰਗਾਨਾ ਦੇ ਨਿਰਮਲ ਜ਼ਿਲ੍ਹੇ ਦੇ ਬਸਰਾ ਵਿਖੇ ਗੋਦਾਵਰੀ ਦਰਿਆ ’ਚ ਇੱਕੋ ਪਰਵਾਰ ਦੇ ਪੰਜ ਨੌਜਵਾਨ ਡੁੱਬ ਗਏ। ਹੈਦਰਾਬਾਦ ਦੇ ਪਿੰਡ ਚਿੰਤਲ ਦੇ 18 ਜੀਆਂ ਦੇ ਪਰਵਾਰ ਦੇ ਇਹ ਨੌਜਵਾਨ ਐਤਵਾਰ ਪਵਿੱਤਰ ਇਸ਼ਨਾਨ ਕਰਨ ਗਏ ਸਨ।



