ਸਰਕਾਰ ਕੰਚਨ ਦੇ ਕਾਤਲਾਂ ਵਿਰੁੱਧ ਸਖਤ ਕਾਰਵਾਈ ਕਰੇ : ਮੀਕਾ ਸਿੰਘ

0
125

ਮੁੰਬਈ : ਗਾਇਕ ਮੀਕਾ ਸਿੰਘ ਨੇ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਦੇ ਕਤਲ ਨੂੰ ਲੈ ਕੇ ਵੱਡਾ ਫਿਕਰ ਜਤਾਇਆ ਹੈ। ਮੀਕਾ ਸਿੰਘ ਨੇ ਇੱਕ ਵੀਡੀਓ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਲੋਕਾਂ ਵਿਰੁੱਧ ਤੁਰੰਤ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਮੀਕਾ ਨੇ ਕਿਹਾ ਕਿ ਅਜਿਹੇ ਕਾਰੇ ਸਿੱਖ ਭਾਈਚਾਰੇ ਲਈ ਸ਼ਰਮ ਦੀ ਗੱਲ ਹਨ। ਗਾਇਕ ਨੇ ਕਿਹਾ, ‘‘ਸਾਡੇ ਭਾਈਚਾਰੇ ਦੀ ਪਛਾਣ ਕੁਝ ਹੋਰ ਹੈ। ਅਸੀਂ ਲੋੜਵੰਦਾਂ ਲਈ ਲੰਗਰ ਲਾਉਣ ਕਰਕੇ ਜਾਣੇ ਜਾਂਦੇ ਹਾਂ। ਜੇ ਇਹ ਲੋਕ ਸੱਚਮੁੱਚ ਮਾੜੇ ਅਨਸਰਾਂ ਨੂੰ ਖਤਮ ਕਰਨਾ ਚਾਹੁੰਦੇ ਹਨ, ਤਾਂ ਪੰਜਾਬ ਵਿੱਚ ਸਰਗਰਮ ਗੈਂਗਸਟਰਾਂ ਨੂੰ ਨਿਸ਼ਾਨਾ ਬਣਾਉਣ।’’ ਮੀਕਾ ਨੇ ਸ਼ਹੀਦ ਭਗਤ ਸਿੰਘ ਦਾ ਵੀ ਹਵਾਲਾ ਦਿੱਤਾ ਹੈ। ਉਨ੍ਹਾ ਕਿਹਾ ਕਿ ਭਗਤ ਸਿੰਘ ਨੇ ਦੇਸ਼ ਲਈ ਆਪਣੀ ਜਾਨ ਦਿੱਤੀ, ਜਦੋਂ ਕਿ ਦੋਸ਼ੀ ਇਸ ਕਤਲ ਨੂੰ ਬਹਾਦਰੀ ਦੇ ਕੰਮ ਵਜੋਂ ਪੇਸ਼ ਕਰ ਰਹੇ ਹਨ। ਸੱਚੇ ਯੋਧੇ ਕਮਜ਼ੋਰ ਦੀ ਰੱਖਿਆ ਕਰਦੇ ਹਨ, ਉਨ੍ਹਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ।