ਸੱਪ ਨਾਲ ਵੀਡੀਓ ਬਣਾਉਣੀ ਮਹਿੰਗੀ ਪਈ

0
114

ਮੁਰਾਦਾਬਾਦ : ਵਾਇਰਲ ਹੋ ਰਹੀ ਇੱਕ ਵੀਡੀਓ ਮੁਤਾਬਕ ਸ਼ੁੱਕਰਵਾਰ ਸ਼ਾਮ ਅਮਰੋਹਾ ਜ਼ਿਲ੍ਹੇ ਦੇ ਹੈਬਤਪੁਰ ਪਿੰਡ ਦੇ ਕਿਸਾਨ ਜਤਿੰਦਰ ਕੁਮਾਰ (50) ਨੇ ਸੱਪ ਨੂੰ ਫੜਨ ਤੋਂ ਬਾਅਦ ਉਸ ਨਾਲ ਇੱਕ ਵੀਡੀਓ ਬਣਾਉਣ ਦਾ ਫੈਸਲਾ ਕੀਤਾ। ਉਸ ਨੇ ਸੱਪ ਦੇ ਨਾਲ ਫੋਟੋ ਖਿਚਵਾਈ ਅਤੇ ਰੀਲ੍ਹ ਬਣਵਾਈ, ਜਿਸ ਨੂੰ ਉੱਥੇ ਮੌਜੂਦ ਕਈ ਲੋਕਾਂ ਨੇ ਰਿਕਾਰਡ ਵੀ ਕੀਤਾ। ਲੋਕਾਂ ਅਨੁਸਾਰ ਉਹ ਉਸ ਸਮੇਂ ਨਸ਼ੇ ਵਿੱਚ ਸੀ ਅਤੇ ਸਿਗਰਟ ਪੀ ਰਿਹਾ ਸੀ। ਉਸ ਨੂੰ ਸੱਪ ਨੂੰ ਆਪਣੀ ਗਰਦਨ ਦੇ ਆਲੇ-ਦੁਆਲੇ ਲਪੇਟਦੇ ਹੋਏ ਅਤੇ ਹੌਲੀ-ਹੌਲੀ ਉਸ ਦੇ ਸਿਰ ਨੂੰ ਆਪਣੇ ਮੂੰਹ ਵੱਲ ਲਿਆਉਂਦੇ ਹੋਏ ਦੇਖਿਆ ਜਾ ਸਕਦਾ ਹੈ। ਜਿਵੇਂ ਹੀ ਉਸ ਨੇ ਆਪਣੀ ਜੀਭ ਸੱਪ ਵੱਲ ਵਧਾਈ ਤਾਂ ਉਸ ਨੇ ਅਚਾਨਕ ਡੰਗ ਮਾਰ ਦਿੱਤਾ। ਉਸ ਨੂੰ ਨੇੜਲੇ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੋਂ ਉਸ ਨੂੰ ਅੱਗੇ ਰੈਫਰ ਕਰਨਾ ਪਿਆ।