ਜਿਨਪਿੰਗ ਤੇ ਪੁਤਿਨ ਵਿਚਾਲੇ ਲੰਮੀ ਫੋਨ ਵਾਰਤਾ

0
98

ਸੇਂਟ ਪੀਟਰਸਬਰਗ : ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਫੋਨ ਕਾਲ ’ਤੇ ਇਸ ਹਫਤੇ ਹੋਏ 7 ਜੀ ਸਿਖਰ ਸੰਮੇਲਨ ਦੌਰਾਨ ਨੇਤਾਵਾਂ ਵਿਚਕਾਰ ਟਕਰਾਅ ਦੀ ਸਥਿਤੀ ਬਾਰੇ ਚਰਚਾ ਕੀਤੀ। ਕੈਨੇਡਾ ਵਿੱਚ ਹੋਈ ਮੀਟਿੰਗ ਦੌਰਾਨ ਅਮੀਰ ਦੇਸ਼ਾਂ ਦੇ ਸਮੂਹ ਨੂੰ ਯੂਕਰੇਨ ਵਿੱਚ ਜੰਗ ਸੰਬੰਧੀ ਏਕਤਾ ਲਿਆਉਣ ਲਈ ਜੱਦੋਜਹਿਦ ਕਰਨੀ ਪਈ।
ਇਸ ਮੌਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੁਤਿਨ ਦਾ ਸਮਰਥਨ ਕੀਤਾ ਅਤੇ ਇਜ਼ਰਾਈਲ-ਈਰਾਨ ਵਿਚਕਾਰ ਜੰਗ ਦੀ ਸਥਿਤੀ ਨਾਲ ਨਜਿੱਠਣ ਲਈ ਕੈਨੇਡਾ ਤੋਂ ਇੱਕ ਦਿਨ ਪਹਿਲਾਂ ਪਰਤ ਗਏ ਸਨ। ਟਰੰਪ ਦੇ ਉੱਥੋਂ ਜਾਣ ਕਾਰਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਹੱਥੋਂ ਅਮਰੀਕਾ ਤੋਂ ਹੋਰ ਹਥਿਆਰ ਮੰਗਣ ਦਾ ਮੌਕਾ ਖੁੰਝ ਗਿਆ।
ਕਰੈਮਲਿਨ ਦੇ ਸਹਾਇਕ ਯੂਰੀ ਉਸਾਕੋਵ ਨੇ ਜਾਣਕਾਰੀ ਦਿੱਤੀ ਕਿ ਪੁਤਿਨ ਅਤੇ ਸ਼ੀ ਨੇ ਕੈਨੇਡਾ ਵਿੱਚ ਹਾਲ ਹੀ ’ਚ ਹੋਏ ਜੀ-7 ਸਿਖਰ ਸੰਮੇਲਨ ਦੇ ਨਤੀਜਿਆਂ ਬਾਰੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਜੀ-7 ਦੇ ਨੇਤਾਵਾਂ ਵਿਚਕਾਰ ਪੈਦਾ ਹੋਈ ਟਕਰਾਅ ਦੀ ਸਥਿਤੀ ਬਾਰੇ ਗੱਲਬਾਤ ਕੀਤੀ। ਲਗਭਗ ਇੱਕ ਘੰਟਾ ਚੱਲੀ ਗੱਲਬਾਤ ਦੌਰਾਨ ਦੋਵਾਂ ਨੇ ਇਜ਼ਰਾਈਲ-ਈਰਾਨ ਸੰਕਟ, ਦੁਵੱਲੇ ਸੰਬੰਧ ਅਤੇ ਬਿ੍ਰਕਸ ਸਮੂਹ ਅੰਦਰ ਸਹਿਯੋਗ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ।